ਸਿੰਗਾਪੁਰ: ਤੇਲ ਸੋਧ ਕਾਰਖਾਨੇ ਵਿੱਚੋਂ 15 ਕਰੋੜ ਰੁਪਏ ਕੀਮਤ ਦੀ ਗੈਸ ਤੇਲ ਚੋਰੀ ਦੇ ਮਾਮਲੇ ਵਿੱਚ ਭਾਰਤੀ ਨਾਗਰਿਕ ਅਤੇ ਉਸ ਦੇ ਸਾਥੀ ਨੂੰ ਛੇ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਸਦਾਗੋਪਨ ਪ੍ਰੇਮਨਾਥ (40) ਨੇ ਸਾਲ 2017-18 ਵਿੱਚ ਰੌਇਲ ਡੱਚ ਸ਼ੈੱਲ ਦੇ ਸਿੰਗਾਪੁਰ ਤੇਲ ਸੋਧ ਕਾਰਖਾਨੇ ਵਿੱਚੋਂ ਤਿੰਨ ਲੱਖ ਟਨ ਤੋਂ ਵੱਧ ਗੈਸ ਤੇਲ ਦੀ ਚੋਰੀ ਕੀਤੀ ਸੀ। ਇਸ ਲਈ ਪ੍ਰੇਮਨਾਥ ਨੂੰ ਛੇ ਸਾਲ ਅੱਠ ਮਹੀਨੇ, ਜਦੋਂਕਿ ਉਸ ਦੇ ਸਾਥੀ ਮੁਹੰਮਦ ਅਸ਼ਰਫ਼ ਹਮਜ਼ਾ (39) ਨੂੰ ਸਾਢੇ ਨੌਂ ਸਾਲ ਦੀ ਸਜ਼ਾ ਹੋਈ ਹੈ। ਬ੍ਰਿਟਿਸ਼-ਡੱਚ ਬਹੁ-ਕੌਮੀ ਕੰਪਨੀ ਰੌਇਲ ਡੱਚ ਸ਼ੈੱਲ ਤੇਲ ਅਤੇ ਗੈਸ ਉਦਯੋਗ ਦੇ ਹਰੇਕ ਖੇਤਰ ਵਿੱਚ ਸਰਗਰਮ ਹੈ। ਗੈਸ ਤੇਲ ਦੀ ਵਰਤੋਂ ਸਮੁੰਦਰੀ ਜਹਾਜ਼ਾਂ ਅਤੇ ਹੋਰ ਬੇੜਿਆਂ ਵਿੱਚ ਕੀਤੀ ਜਾਂਦੀ ਹੈ। -ਪੀਟੀਆਈ

News Source link