ਮੁੰਬਈ, 5 ਜੁਲਾਈ

ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਪਿਛਲੇ ਦਿਨੀਂ ਤਲਾਕ ਲੈਣ ਵਾਲੇ ਅਦਾਕਾਰ ਆਮਿਰ ਖ਼ਾਨ ਤੇ ਕਿਰਨ ਰਾਓ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਤੇ ਭਾਜਪਾ ਦੇ ਸਿਆਸੀ ਰਾਹ ਭਾਵੇਂ ਵੱਖੋ ਵੱਖਰੇ ਹਨ, ਪਰ ਸਾਬਕਾ ਗੱਠਜੋੜ ਭਾਈਵਾਲਾਂ ਦਰਮਿਆਨ ਦੋਸਤੀ ਕਾਇਮ ਰਹੇਗੀ। ਰਾਊਤ ਨੇ ਕਿਹਾ, ”ਆਮਿਰ ਖ਼ਾਨ ਤੇ ਕਿਰਨ ਰਾਓ ਵੱਲ ਵੇਖੋ। ਉਨ੍ਹਾਂ ਦੇ ਰਾਹ ਭਾਵੇਂ ਵੱਖੋ ਵੱਖ ਹੋ ਗਏ ਹਨ, ਪਰ ਉਹ ਅਜੇ ਵੀ ਦੋਸਤ ਹਨ। ਇਥੇ ਵੀ ਕੁਝ ਇਹੋ ਜਿਹਾ ਹੈ। ਸਾਡੇ ਰਾਹ ਵੱਖੋ ਵੱਖ ਹਨ, ਪਰ ਸਾਡੀ ਦੋਸਤੀ ਅਜੇ ਵੀ ਕਾਇਮ ਹੈ। ਸਿਆਸਤ ਵਿੱਚ ਦੋਸਤੀ ਹੋ ਸਕਦੀ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਮਹਾਰਾਸ਼ਟਰ ‘ਚ ਮਿਲ ਕੇ ਸਰਕਾਰ ਬਣਾਵਾਂਗੇ। ਰਾਊਤ ਨੇ ਕਿਹਾ, ”ਵੱਖਰੇਵੇਂ ਹਨ, ਪਰ ਜਿਵੇਂ ਕਿ ਮੈਂ ਲੰਮੇ ਸਮੋਂ ਤੋਂ ਕਹਿ ਰਿਹਾਂ, ਅਸੀਂ (ਸੈਨਾ ਤੇ ਭਾਜਪਾ) ਭਾਰਤ-ਪਾਕਿਸਤਾਨ ਨਹੀਂ ਹਾਂ। ਕਦੇ ਮੀਟਿੰਗਾਂ ਤੇ ਗੱਲਾਂ ਬਾਤਾਂ ਹੁੰਦੀਆਂ ਸੀ, ਪਰ ਹੁਣ ਸਾਡੇ ਰਾਹ ਅੱਡੋ-ਅੱਡਰੇ ਹਨ। ਸਿਆਸਤ ਵਿੱਚ ਸਾਡੇ ਰਾਹ ਵੱਖ ਵੱਖ ਹੋ ਚੁੱਕੇ ਹਨ।” -ਪੀਟੀਆਈ

News Source link