ਪਾਲ ਸਿੰਘ ਨੌਲੀ

ਜਲੰਧਰ, 3 ਜੁਲਾਈ

ਸਰਕਾਰ ਵੱਲੋਂ ਹਾਕੀ ਦੀ ਖੇਡ ਨੂੰ ਹੋਰ ਉਤਸ਼ਾਹਤ ਕਰਨ ਲਈ ਹਾਲ ਹੀ ਵਿਚ ਨਿਯੁਕਤ ਕੀਤੇ ਚੀਫ ਹਾਕੀ ਕੋਚ ਨੇ ਅੱਜ ਪਿੰਡ ਲਸਾੜਾ ਵਿਖੇ ਹਾਕੀ ਅਕੈਡਮੀ ਦਾ ਦੌਰਾ ਕੀਤਾ।

ਓਲੰਪੀਅਨ ਤੇ ਦਰੋਣਾਚਾਰੀਆ ਐਵਾਰਡੀ ਰਾਜਿੰਦਰ ਸਿੰਘ (ਜੂਨੀਅਰ) ਨੇ ਲਸਾੜਾ ਹਾਕੀ ਅਕੈਡਮੀ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਇਸ ਅਕੈਡਮੀ ਵਿੱਚ 16 ਸਾਲ ਤੱਕ ਦੇ ਉਮਰ ਦੇ ਖਿਡਾਰੀਆਂ ਦੀ ਕਾਫੀ ਵੱਡੀ ਗਿਣਤੀ ਅਤੇ ਉਨ੍ਹਾਂ ਦੇ ਮਾਪਿਆਂ ਦਾ ਖੇਡ ਮੈਦਾਨ ਵਿੱਚ ਹਾਜ਼ਰ ਹੋਣਾ ਪੰਜਾਬ ਵਿੱਚ ਹਾਕੀ ਦੇ ਸੁਨਹਿਰੀ ਭਵਿੱਖ ਦੀ ਨਿਸ਼ਾਨੀ ਹੈ। ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫਿਲੌਰ ਤਹਿਸੀਲ ਵਿਚ ਲਸਾੜਾ, ਤੇਹਿੰਗ, ਅੱਟਾ, ਰੁੜਕਾ ਅਤੇ ਨਗਰ ਆਦਿ ਪਿੰਡ ਹਾਕੀ ਦੀ ਖੇਡ ਲਈ ਮਸ਼ਹੂਰ ਰਹੇ ਹਨ ਪਰ ਖਿਡਾਰੀਆਂ ਨੂੰ ਐਸਟ੍ਰੋਟਰਫ ਅਤੇ ਜਲੰਧਰ ਦੀਆਂ ਨਾਮੀਂ ਟੀਮਾਂ ਨਾਲ ਆਪਸ ਵਿਚ ਖੇਡਣ ਦਾ ਮੌਕਾ ਨਾ ਮਿਲਣ ਕਾਰਨ ਖੇਡ ਵਿਚ ਪਿੱਛੇ ਰਹਿ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਲੰਧਰ ਵਿਚ ਨਵੀਂ ਐਸਟ੍ਰੋਟਰਫ ਲੱਗਣ ਤੋਂ ਬਾਅਦ ਇਨ੍ਹਾਂ ਪਿੰਡਾਂ ਦੇ ਖਿਡਾਰੀਆਂ ਨੂੰ ਜਲੰਧਰ ਬੁਲਾ ਕੇ ਖੇਡ ਵਿਭਾਗ ਪੰਜਾਬ ਵੱਲੋਂ ਐਸਟ੍ਰੋਟਰਫ ਉੱਪਰ ਨਾਮੀਂ ਟੀਮਾਂ ਨਾਲ ਖੇਡਣ ਦਾ ਮੌਕਾ ਅਤੇ ਟਰੇਨਿੰਗ ਦਿੱਤੀ ਜਾਵੇਗੀ। ਇਸ ਮੌਕੇ ਸੁਰਜੀਤ ਹਾਕੀ ਸੁਸਾਇਟੀ ਦੇ ਸਕੱਤਰ ਇਕਬਾਲ ਸਿੰਘ ਸੰਧੂ, ਗੁਰਮੀਤ ਸਿੰਘ, ਦਵਿੰਦਰ ਸਿੰਘ ਕੋਚ ਅਤੇ ਸਵਿੰਦਰ ਸਿੰਘ ਔਜਲਾ ਵੀ ਹਾਜ਼ਰ ਸਨ।

News Source link