ਮੁੰਬਈ: ਸ਼ਨਿੱਚਰਵਾਰ ਨੂੰ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਦੇ ਜਨਮ ਦਿਨ ਮੌਕੇ ਐਲਾਨ ਕੀਤਾ ਗਿਆ ਕਿ ਉਹ ਫਿਲਮ ‘ਫਰੈਂਡਸ਼ਿਪ’ ਰਾਹੀਂ ਵੱਡੇ ਪਰਦੇ ‘ਤੇ ਅਦਾਕਾਰੀ ਦੀ ਦੀ ਸ਼ੁਰੂਆਤ ਕਰ ਰਹੇ ਹਨ। ਫਿਲਮ ਦੇ ਨਿਰਮਾਤਾਵਾਂ ਨੇ ਕ੍ਰਿਕਟਰ ਦੇ 41ਵੇਂ ਜਨਮ ਦਿਨ ਮੌਕੇ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਹੈ, ਜਿਸ ਵਿੱਚ ਕ੍ਰਿਕਟਰ ਹਰਭਜਨ ਸਿੰਘ ਤੇ ਉਸਦੇ ਦੋਸਤ ‘ਰੈਪਚਿਕ’ ਮੂਡ ਵਿੱਚ ਦਿਖਾਈ ਦੇ ਰਹੇ ਹਨ। ਹਰਭਜਨ ਸਿੰਘ ਭੱਜੀ ਇਸ ਤੋਂ ਪਹਿਲਾਂ ਫਿਲਮਾਂ ਵਿੱਚ ਛੋਟੀਆਂ-ਮੋਟੀਆਂ ਮਹਿਮਾਨ ਭੂਮਿਕਾਵਾਂ ਵਿੱਚ ਨਜ਼ਰ ਆਇਆ ਹੈ ਪਰ ‘ਫਰੈਂਡਸ਼ਿਪ’ ਵਿੱਚ ਉਸਨੂੰ ਪਹਿਲਾ ਵੱਡਾ ਰੋਲ ਮਿਲਿਆ ਹੈ। ਭੱਜੀ ਇਸ ਫਿਲਮ ਵਿੱਚ ਆਪਣੇ ਦੋਸਤਾਂ ਨਾਲ ਮਕੈਨੀਕਲ ਇੰਜਨੀਅਰ ਦੇ ਵਿਦਿਆਰਥੀ ਵਜੋਂ ਰੋਲ ਅਦਾ ਕਰੇਗਾ ਜੋ ਕਿ ਆਪਣੇ ਸੀਨੀਅਰ ਵਿਦਿਆਰਥੀਆਂ ਦੀ ਰੈਗਿੰਗ ਤੋਂ ਬਚਣ ਲਈ ਚਲਾਕੀ ਨਾਲ ਕੋਸ਼ਿਸ਼ਾਂ ਕਰਦੇ ਹਨ। ਇਹ ਫਿਲਮ ਹਿੰਦੀ, ਤੇਲਗੂ ਤੇ ਤਾਮਿਲ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ। ‘ਫਰੈਂਡਸ਼ਿਪ’ ਦਾ ਨਿਰਦੇਸ਼ਨ ਜੌਹਨ ਪਾਲ ਰਾਜ ਅਤੇ ਸ਼ਾਮ ਸੂਰਿਆ ਦੁਆਰਾ ਕੀਤਾ ਗਿਆ ਹੈ, ਫਿਲਮ ਦਾ ਨਿਰਮਾਤਾ ਕਿਰਨ ਰੈਡੀ ਮੰਦਾਦੀ ਤੇ ਸਹਿ-ਨਿਰਮਾਤਾ ਰਾਮ ਮਦਦੂਕੁਰੀ ਹੈ। -ਆਈਏਐੱਨਐੱਸ

News Source link