ਭੋਪਾਲ, 2 ਜੁਲਾਈ

ਭੋਪਾਲ ਤੋਂ ਭਾਜਪਾ ਦੀ ਸੰਸਦ ਮੈਂਬਰ ਪ੍ਰਗਿਆ ਠਾਕੁਰ, ਜੋ ਨਾਸਾਜ਼ ਸਿਹਤ ਦੇ ਹਵਾਲੇ ਨਾਲ ਆਮ ਕਰਕੇ ਇਕ ਤੋਂ ਦੂਜੀ ਥਾਂ ਜਾਣ ਮੌਕੇ ਵ੍ਹੀਲਚੇਅਰ ‘ਤੇ ਬੈਠੀ ਨਜ਼ਰ ਆਉਂਦੀ ਹੈ, ਦੀ ਸੋਸ਼ਲ ਮੀਡੀਆ ‘ਤੇ ਨਸ਼ਰ ਵੀਡੀਓ ਵਿਚ ਉਹ ਤੁਰਦੀ ਤੇ ਬਾਸਕਟਬਾਲ ਨੂੰ ਡ੍ਰਿਬਲ ਕਰਦੀ ਵਿਖਾਈ ਦੇ ਰਹੀ ਹੈ। ਠਾਕੁਰ ਨੂੰ ਬਾਸਕਟਬਾਲ ਖੇਡਦਿਆਂ ਵੇਖ ਕੇ ਕਾਂਗਰਸ ਪਾਰਟੀ ਸਮੇਤ ਕਈ ਜਾਣੇ ਹੱਕੇ ਬੱਕੇ ਹਨ। ਮੱਧ ਪ੍ਰਦੇਸ਼ ਕਾਂਗਰਸ ਨੇ ਕਿਹਾ ਕਿ ਉਸ ਨੂੰ ਠਾਕੁਰ ਨੂੰ ਬਾਸਕਟਬਾਲ ਨਾਲ ਹੱਥ ਅਜ਼ਮਾਉਂਦਿਆਂ ਵੇਖ ਕੇ ਖ਼ੁਸ਼ੀ ਹੋਈ ਹੈ ਜਦੋਂਕਿ ਇਸ ਤੋਂ ਪਹਿਲਾਂ (ਠਾਕੁਰ ਬਾਰੇ) ਇਹ ਭੁਲੇਖਾ ਸੀ ਕਿ ਉਹ ਪੈਰਾਂ ‘ਤੇ ਨਾ ਖੜ੍ਹੀ ਹੋ ਸਕਦੀ ਹੈ ਤੇ ਨਾ ਹੀ ਤੁਰ ਸਕਦੀ ਹੈ। ਸੂਤਰਾਂ ਮੁਤਾਬਕ ਠਾਕੁਰ ਨੇ ਲੰਘੇ ਦਿਨੀਂ ਭੋਪਾਲ ਦੇ ਸਾਕੇਤ ਨਗਰ ਵਿੱਚ ਬੂਟੇ ਲਾਉਣ ਲਈ ਰੱਖੇ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ, ਜਿੱਥੇ ਉਹ ਬਾਸਕਟਬਾਲ ਨਾਲ ਖੇਡਦੀ ਨਜ਼ਰ ਆਈ। -ਪੀਟੀਆਈ

News Source link