ਨਵੀਂ ਦਿੱਲੀ, 2 ਜੁਲਾਈ

ਭਾਰਤ ਨੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਵੱਲੋਂ ਤਾਲਿਬਾਨ ਆਗੂਆਂ ਨਾਲ ਮੁਲਾਕਾਤ ਕੀਤੇ ਜਾਣ ਸਬੰਧੀ ਮੀਡੀਆ ‘ਚ ਨਸ਼ਰ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰਿਪੋਰਟਾਂ ਪੂਰੀ ਤਰ੍ਹਾਂ ‘ਫ਼ਰਜ਼ੀ ਤੇ ਸ਼ਰਾਰਤ’ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਕੁਝ ਪੱਤਰਕਾਰਾਂ ਵੱਲੋਂ ਕੀਤੇ ਟਵੀਟ ‘ਤੇ ਅਧਾਰਿਤ ਮੀਡੀਆ ਰਿਪੋਰਟਾਂ ਧਿਆਨ ‘ਚ ਆਈਆਂ ਹਨ। ਬਾਗਚੀ ਨੇ ਕਿਹਾ ਕਿ ਉਹ ਦੋ ਟੁਕ ਸ਼ਬਦਾਂ ‘ਚ ਭਾਰਤੀ ਵਿਦੇਸ਼ ਮੰਤਰੀ ਵੱਲੋਂ ਤਾਲਿਬਾਨ ਆਗੂਆਂ ਨਾਲ ਮੀਟਿੰਗ ਕੀਤੇ ਜਾਣ ਦੇ ਦਾਅਵਿਆਂ ਨੂੰ ਖਾਰਜ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਖ਼ਬਰਾਂ ਫ਼ਰਜ਼ੀ ਤੇ ਸ਼ਰਾਰਤ ਹਨ। ਬਾਗਚੀ ਨੇ ਕਿਹਾ ਕਿ ਭਾਰਤ ਵੱਖ ਵੱਖ ਭਾਈਵਾਲਾਂ ਤੇ ਸਬੰਧਤ ਧਿਰਾਂ ਦੇ ਸਹਿਯੋਗ ਨਾਲ ਅਫ਼ਗ਼ਾਨਿਸਤਾਨ ਵਿੱਚ ਸ਼ੁਰੂ ਕੀਤੇ ਅਮਨ ਬਹਾਲੀ ਦੇ ਯਤਨਾਂ ਦੀ ਹਮਾਇਤ ਕਰਦਾ ਹੈ। -ਪੀਟੀਆਈ

News Source link