ਸੰਯੁਕਤ ਰਾਸ਼ਟਰ/ਜਨੇਵਾ, 1 ਜੁਲਾਈ

ਵਿਸ਼ਵ ਸਿਹਤ ਸੰਸਥਾ ਨੇ ਕਿਹਾ ਹੈ ਕਿ ਇਕ ਅੰਦਾਜ਼ੇ ਮੁਤਾਬਕ ਕੋਵਿਡ-19 ਦੇ ਡੈਲਟਾ ਰੂਪ ਦੇ ਮਾਮਲੇ ਹੁਣ ਕਰੀਬ 100 ਦੇਸ਼ਾਂ ਵਿਚ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਸਥਾ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਮਹੀਨਿਆਂ ਵਿਚ ਕਰੋਨਾਵਾਇਰਸ ਦੀ ਇਹ ਬੇਹੱਦ ਫੈਲਣ ਵਾਲੀ ਕਿਸਮ ਸਾਰੀ ਦੁਨੀਆ ਵਿਚ ਕਰੋਨਾ ਦਾ ਸਭ ਤੋਂ ਹਾਵੀ ਰੂਪ ਬਣ ਜਾਵੇਗੀ। ਡਬਲਿਊਐੱਚਓ ਨੇ ‘ਕੋਵਿਡ-19 ਵੀਕਲੀ ਐਪੀਡੈਮਿਓਲੌਜੀਕਲ ਅਪਡੇਟ’ ਵਿਚ ਅੰਕੜੇ ਸਾਂਝਾ ਕਰਦਿਆਂ ਕਿਹਾ ਕਿ 29 ਜੂਨ ਤੱਕ 96 ਦੇਸ਼ਾਂ ਵਿਚ ਡੈਲਟਾ ਰੂਪ ਦੇ ਮਾਮਲੇ ਸਾਹਮਣੇ ਆਏ ਅਤੇ ਸੰਭਵ ਹੈ ਕਿ ਅਸਲ ਅੰਕੜੇ ਜ਼ਿਆਦਾ ਹੋਣ ਕਿਉਂਕਿ ਵਾਇਰਸ ਦੇ ਰੂਪ ਦਾ ਪਤਾ ਲਾਉਣ ਲਈ ਜੀਨੋਮ ਕ੍ਰਮ ਸਮਰੱਥਾਵਾਂ ਵੀ ਸੀਮਿਤ ਹਨ। ਡੈਲਟਾ ਰੂਪ ਦੇ ਵਧੇਰੇ ਛੂਤ ਵਾਲਾ ਹੋਣ ਦੇ ਮੱਦੇਨਜ਼ਰ ਡਬਲਿਊਐੱਚਓ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਰੂਪ ਦੇ ਹੋਰ ਰੂਪਾਂ ਨਾਲੋਂ ਵਧੇਰੇ ਹਾਵੀ ਹੋਣ ਅਤੇ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਬਣਨ ਦੀ ਸੰਭਾਵਨਾ ਹੈ।

-ਪੀਟੀਆਈ

News Source link