ਡੀਪੀਐੱਸ ਬੱਤਰਾ
ਸਮਰਾਲਾ, 1 ਜੁਲਾਈ

ਇਥੋਂ ਨਜ਼ਦੀਕੀ ਪਿੰਡ ਰਾਜੇਵਾਲ ਵਿਖੇ ਆਲੇ ਦੁਆਲੇ ਦੇ ਚਾਰ-ਪੰਜ ਪਿੰਡਾਂ ਮਾਣਕੀ, ਢਿੱਲਵਾਂ, ਸਮਸ਼ਪੁਰ, ਕੁੱਲੇਵਾਲ ਅਤੇ ਰਾਜੇਵਾਲ ਪਿੰਡਾਂ ਦੇ ਕਿਸਾਨਾਂ ਨੇ ਬਿਜਲੀ ਸਪਲਾਈ ਦੀ ਮਾੜੀ ਕਾਰਨ ਸਵੇਰੇ 8 ਵਜੇ ਖੰਨਾ-ਨਵਾਂ ਸ਼ਹਿਰ ਰੋਡ ਜਾਮ ਕਰ ਦਿੱਤਾ ਅਤੇ ਧਰਨੇ ਤੇ ਬੈਠ ਗਏ। ਉਨ੍ਹਾਂ ਪੰਜਾਬ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਸਿਰਫ ਤੇ ਸਿਰਫ ਲਾਰੇ ਲਾ ਰਹੀ ਹੈ, ਖੇਤੀ ਸੈਕਟਰ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਾ ਵਾਅਦਾ ਕੀਤਾ ਸੀ ਪ੍ਰੰਤੂ ਹੁਣ ਮਸਾਂ ਹੀ 4 ਜਾਂ 5 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ, ਜਿਸ ਕਾਰਨ ਝੋਨੇ ਦੀ ਲੁਆਈ ਵਿੱਚ ਬੇਹੱਦ ਖੜੋਤ ਆ ਗਈ ਹੈ, ਜੋ ਝੋਨਾ ਲੱਗਾ ਹੈ, ਉਸ ਵਿੱਚ ਵੀ ਤੇੜਾਂ ਪਾੜਨੀਆਂ ਸ਼ੁਰੂ ਹੋ ਗਈਆਂ ਹਨ। ਧਰਨੇ ਸਬੰਧੀ ਪਤਾ ਲੱਗਣ ਤੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਹਿਸੀਲਦਾਰ ਨਵਦੀਪ ਸਿੰਘ ਭੋਗਲ ਮੌਕੇ ‘ਤੇਰ ਪਹੁੰਚੇ, ਉਨ੍ਹਾਂ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਸਬੰਧੀ ਐਕਸੀਅਨ ਘੁਲਾਲ ਨਾਲ ਗੱਲਬਾਤ ਕਰਨਗੇ ਪਰ ਉਨ੍ਹਾਂ ਬਿਨਾਂ ਗੱਲਬਾਤ ਤੋਂ ਧਰਨਾ ਚੁੱਕਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਐਕਸੀਅਨ ਖੁਦ ਆ ਕੇ ਲਿਖਤੀ ਤੌਰ ‘ਤੇ ਨਹੀਂ ਦਿੰਦੇ ਧਰਨਾ ਜਾਰੀ ਰਹੇਗਾ। ਇਸ ਧਰਨੇ ਵਿੱਚ ਪ੍ਰਮੁੱਖ ਤੌਰ ‘ਤੇ ਸੁਖਪਾਲ ਸਿੰਘ ਸਰਪੰਚ, ਸੁਖਵਿੰਦਰ ਸਿੰਘ, ਹਿੰਮਤ ਸਿੰਘ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ, ਦੀਦਾਰ ਸਿੰਘ, ਗੁਰਜੀਤ ਸਿੰਘ, ਨਾਜਰ ਸਿੰਘ, ਵਰਮਜੀਤ ਸਿੰਘ ਮਾਣਕੀ, ਮਿਹਰ ਸਿੰਘ, ਬਲਵਿੰਦਰ ਸਿੰਘ, ਰਾਜਵੰਤ ਸਿੰਘ, ਜਸਵੀਰ ਸਿੰਘ, ਲਖਵੀਰ ਸਿੰਘ, ਭਗਵਾਨ ਸਿੰਘ, ਮਿੰਟੂ ਢਿੱਲਵਾਂ, ਗੁਰਜੰਟ ਸਿੰਘ ਤੋਂ ਇਲਾਵਾ ਪਿੰਡਾਂ ਦੇ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

News Source link