ਰੁਚਿਕਾ ਐੱਮ. ਖੰਨਾ
ਚੰਡੀਗੜ੍ਹ, 1 ਜੁਲਾਈ

ਖੇਤੀਬਾੜੀ ਸੈਕਟਰ ਵਿੱਚ ਬਿਜਲੀ ਦੀ ਮੰਗ ਵਧਣ ਬਾਅਦ ਪੰਜਾਬ ਦੇ ਕਈ ਹਿੱਸਿਆਂ ਵਿੱਚ ਸਨਅਤਾਂ ਦੋ ਦਿਨਾਂ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਬਿਜਲੀ ਦੀ ਮੰਗ ਅਤੇ ਸਪਲਾਈ ਵਿਚ ਪਾੜੇ ਕਾਰਨ ਰਾਜ ਦੇ ਕੇਂਦਰੀ ਜ਼ੋਨ (ਲੁਧਿਆਣਾ, ਮੰਡੀ ਗੋਬਿੰਦਗੜ, ਖੰਨਾ, ਅਮਲੋਹ ਅਤੇ ਸਰਹਿੰਦ) ਅਤੇ ਉੱਤਰ ਜ਼ੋਨ (ਜਲੰਧਰ, ਫਗਵਾੜਾ ਅਤੇ ਹੁਸ਼ਿਆਰਪੁਰ) ਵਿਚ ਸਥਿਤ ਉਦਯੋਗਾਂ ਨੂੰ ਆਪਣੀਆਂ ਯੂਨਿਟਾਂ ਨੂੰ ਬੰਦ ਕਰਨ ਲਈ ਕਿਹਾ ਗਿਆ। ਅੱਜ ਬਾਅਦ ਦੁਪਹਿਰ 2 ਵਜੇ ਤੋਂ 48 ਘੰਟਿਆਂ ਲਈ ਇਹ ਬੰਦ ਕਰ ਦਿੱਤੀਆਂ ਗਈਆਂ ਹਨ। ਸਨਅਤੀ ਇਕਾਈਆਂ ਹੁਣ ਸ਼ਨਿਚਰਵਾਰ ਦੁਪਹਿਰ 2 ਵਜੇ ਤੋਂ ਬਾਅਦ ਚਾਲੂ ਹੋਣਗੀਆਂ। ਇਨ੍ਹਾਂ ਖੇਤਰਾਂ ਵਿਚ ਰਾਜ ਦੀਆਂ 90 ਫੀਸਦ ਉਦਯੋਗਿਕ ਇਕਾਈਆਂ ਹਨ।

News Source link