ਪਟਿਆਲਾ: ਉੱਘੀ ਡਿਸਕਸ ਥ੍ਰੋਅਰ ਖਿਡਾਰਨ ਸੀਮਾ ਪੂਨੀਆ ਨੇ ਅੱਜ ਇਥੇ ਨੈਸ਼ਨਲ ਇੰਟਰ ਸਟੇਟ ਅਥਲੈਟਿਕਸ ਚੈਂਪੀਅਨਸ਼ਿਪ ਦੇ ਆਖਰੀ ਦਿਨ 63.70 ਮੀਟਰ ਨਾਲ ਸੋਨ ਤਗ਼ਮਾ ਜਿੱਤ ਕੇ ਆਪਣੀ ਟੋਕੀਓ ਓਲੰਪਿਕ ਦੀ ਟਿਕਟ ਪੱਕੀ ਕਰ ਲਈ। 37 ਸਾਲਾ ਖਿਡਾਰਨ ਨੇ 2018 ਵਿਚ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ ਅਤੇ 2018 ਦੀਆਂ ਏਸ਼ੀਅਨ ਖੇਡਾਂ ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ।

ਨਵੀਂ ਦਿੱਲੀ: ਭਾਰਤ ਦੀ ਅੱਵਲ ਦਰਜੇ ਦੀ ਮਹਿਲਾ ਗੋਲਫਰ ਆਦਿਤੀ ਅਸ਼ੋਕ ਨੂੰ ਅੱਜ ਇਥੇ ਜਾਰੀ ਕੀਤੀ ਗਈ 45ਵੀਂ ਕੁਆਲੀਫਾਇੰਗ ਸੂਚੀ ‘ਚ ਲਗਾਤਾਰ ਦੂਜੀ ਵਾਰ ਓਲੰਪਿਕ ਖੇਡਾਂ ‘ਚ ਥਾਂ ਮਿਲ ਗਈ ਹੈ। ਆਦਿਤੀ ਓਲੰਪਿਕ ਲਈ ਅਨਿਰਬਨ ਲਹਿਰੀ ਤੇ ਉਦੈਯਨ ਮਨੇ ਨਾਲ ਟੀਮ ਬਣਾਏਗੀ। -ਪੀਟੀਆਈ

News Source link