ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ): ਕੈਨੇਡਾ ਵਿਚ ਗਰਮੀ ਨੇ 82 ਸਾਲ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਕਈ ਥਾਈਂ ਤਾਂ ਤੰਦੂਰ ਵਾਂਗ ਤਪਣ ਵਾਲੇ ਹਾਲਾਤ ਬਣੇ ਹੋਏ ਹਨ। ਮੌਸਮ ਪੱਖੋਂ ਦੁਨੀਆ ਵਿਚ ਨੰਬਰ ਇਕ ਮੰਨਿਆ ਜਾਣ ਵਾਲਾ ਬ੍ਰਿਟਿਸ਼ ਕੋਲੰਬੀਆ ਸੂਬਾ ਦੋ ਦਿਨਾਂ ਤੋਂ ਤੰਦੂਰ ਵਾਂਗ ਤਪ ਰਿਹਾ ਹੈ। ਇੱਥੋਂ ਦੇ ਲਿੰਟਲ ਸ਼ਹਿਰ ਵਿਚ ਅੱਜ ਦਾ ਤਪਮਾਨ 48 ਡਿਗਰੀ ਸੈਲਸੀਅਸ ਨੂੰ ਛੂਹ ਗਿਆ। ਗਰਮੀ ਨੇ ਕੈਨੇਡਾ ਦੇ ਸੂਬਿਆਂ ਦੇ ਵਾਤਾਵਰਨ ਤੇ ਤਾਪਮਾਨ ਦੇ ਫ਼ਰਕ ਮਿਟਾ ਦਿੱਤੇ ਹਨ। ਟੋਰਾਂਟੋ, ਐਡਮਿੰਟਨ, ਸਸਕੈਚਵਨ, ਰਿਜਾਈਨਾ, ਮੌਂਟਰੀਆਲ, ਕੈਲਗਰੀ, ਵਿਨੀਪੈਗ, ਓਟਵਾ ਤੇ ਪ੍ਰਿੰਸ ਜੌਰਜ ਸ਼ਹਿਰ ਦੋ ਦਿਨਾਂ ਤੋਂ ਤਪ ਰਹੇ ਹਨ।

News Source link