ਪੈਰਿਸ: ਭਾਰਤੀ ਮਹਿਲਾ ਰਿਕਰਵ ਤੀਰਅੰਦਾਜ਼ ਟੀਮ ਇਥੇ ਆਖਰੀ ਕੁਆਲੀਫਾਇਰ ਵਿਚ ਓਲੰਪਿਕ ਕੋਟਾ ਹਾਸਲ ਨਹੀਂ ਕਰ ਸਕੀ ਪਰ ਇਸ ਟੀਮ ਨੇ ਅੱਜ ਵਿਸ਼ਵ ਕੱਪ ਦੇ ਤੀਜੇ ਪੜਾਅ ਦੇ ਫਾਈਨਲ ਵਿਚ ਦਾਖਲਾ ਪਾ ਲਿਆ ਹੈ। ਦੀਪਿਕਾ ਕੁਮਾਰੀ, ਅੰਕਿਤਾ ਭਗਤ ਤੇ ਕੋਮੋਲਿਕਾ ਬਾਰੀ ਦੀ ਤਿੱਕੜੀ ਪਿਛਲੇ ਐਤਵਾਰ ਹੇਠਲੀ ਰੈਂਕਿੰਗ ਵਾਲੀ ਕੋਲੰਬੀਆ ਦੀ ਟੀਮ ਤੋਂ ਹਾਰ ਗਈ ਸੀ ਜਿਸ ਕਾਰਨ ਟੀਮ ਓਲੰਪਿਕ ਵਿਚ ਕੁਆਲੀਫਾਈ ਕਰਨ ਦਾ ਮੌਕਾ ਗਵਾ ਬੈਠੀ ਸੀ ਪਰ ਅੱਜ ਇਸ ਟੀਮ ਨੇ ਸਿਰਫ ਇਕ ਸੈੱਟ ਹੀ ਹਾਰਿਆ ਤੇ ਛੇਵੀਂ ਰੈਕਿੰਗ ਦੀ ਫਰਾਂਸ ਟੀਮ ਨੂੰ ਸੈਮੀਫਾਈਨਲ ਵਿਚ 6-2 ਨਾਲ ਹਰਾ ਦਿੱਤਾ। ਹੁਣ ਇਸ ਟੀਮ ਦਾ 27 ਜੂਨ ਨੂੰ ਮੈਕਸਿਕੋ ਨਾਲ ਫਾਈਨਲ ਮੁਕਾਬਲਾ ਹੋਵੇਗਾ। -ਪੀਟੀਆਈ

News Source link