ਰਮੇਸ਼ ਭਾਰਦਵਾਜ

ਲਹਿਰਾਗਾਗਾ, 25 ਜੂਨ

ਇਥੇ ਰਿਲਾਇੰਸ ਦੇ ਪੈਟਰੋਲ ਪੰਪ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਜਨਰਲ ਸਕੱਤਰ ਬਹਾਦੁਰ ਸਿੰਘ ਭੂਟਾਲ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਖ਼ਿਲਾਫ਼ ਪੱਕਾ ਮੋਰਚਾ 267ਵੇਂ ਦਿਨ ਵੀ ਜਾਰੀ ਰਿਹਾ। ਅੱਜ ਸਟੇਜ ਦੀ ਜ਼ਿੰਮੇਵਾਰੀ ਨਿੱਕਾ ਸਿੰਘ ਸੰਗਤੀਵਾਲਾ ਨੇ ਸੰਭਾਲੀ। ਇਸ ਮੌਕੇ ਸੂਬਾ ਸਿੰਘ ਸੰਗਤਪੁਰਾ, ਕਰਨੈਲ ਸਿੰਘ ਗਨੋਟਾ,ਜਸਵੀਰ ਕੋਰ ਲਹਿਲ ਕਲਾਂ,ਕਰਮਜੀਤ ਕੌਰ ਭੂਟਾਲ, ਜਗਦੀਪ ਸਿੰਘ ਲਹਿਲਾਂ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆਂ, ਰਾਮਚੰਦ ਸਿੰਘ ਚੋਟੀਆਂ, ਜਰਨੈਲ ਸਿੰਘ , ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ, ਲੀਲਾ ਸਿੰਘ ਚੋਟੀਆਂ, ਮੱਖਣ ਸਿੰਘ ਪਾਪੜਾ ਅਤੇ ਮਾਸਟਰ ਗੁਰਚਰਨ ਖੋਖਰ ਨੇ ਕਿਹਾ ਕਿ ਦਿਹਾਤੀ ਮੋਟਰਾ ਦੀ ਬਿਜਲੀ ਸਪਲਾਈ ਘੱਟ ਮਿਲਣ ਕਰਕੇ 25 ਜੂਨ ਨੂੰ ਸੰਗਰੂਰ ਐੱਸਈ ਦਫਤਰ ਦਾ ਘਿਰਾਓ ਕੀਤਾ ਜਾਣਾ ਸੀ ਪਰ ਐੱਸਸੀ ਪਾਵਰਕਾਮ ਸੰਗਰੂਰ ਨੇ ਭਾਰਤੀ ਕਿਸਾਨ ਯੂਨਿਅਨ (ਏਕਤਾ) ਉਗਰਾਹਾਂ ਦੇ ਜ਼ਿਲ੍ਹਾ ਪ੍ਧਾਨ ਅਮਰੀਕ ਸਿੰਘ ਗੰਢੂਆਂ ਨੂੰ ਲਿਖਤੀ ਭਰੋਸਾ ਦਿੱਤਾ ਗਿਆ ਕਿ ਅੱਗੇ ਤੋ ਖੇਤੀ ਮੋਟਰਾਂ ਦੀ ਬਿਜਲੀ ਨਿਰਵਿਘਨ 8 ਘੰਟੇ ਦਿੱਤੀ ਜਾਵੇਗੀ।

News Source link