ਕੋਚੀ, 25 ਜੂਨ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਦਾ ਪਹਿਲਾ ਦੇਸ਼ੀ ਵਿੱਚ ਤਿਆਰ ਜਹਾਜ਼ ਕੈਰੀਅਰ (ਆਈਏਸੀ) ਅਗਲੇ ਸਾਲ ਜਲ ਸੈਨਾ ਵਿੱਚ ਸ਼ਾਮਲ ਕੀਤਾ ਜਾਵੇਗਾ। ਆਈਏਸੀ ਦੇ ਨਿਰਮਾਣ ਕਾਰਜ ਦੀ ਪ੍ਰਗਤੀ ਦੀ ਸਮੀਖਿਆ ਕਰਨ ਤੋਂ ਬਾਅਦ ਬਿਆਨ ਵਿੱਚ ਉਨ੍ਹਾਂ ਨੇ ਇਸ ਨੂੰ ਭਾਰਤ ਦਾ ਮਾਣ ਅਤੇ ਸਵੈ-ਨਿਰਭਰ ਭਾਰਤ ਦੀ ਮਹਾਨ ਮਿਸਾਲ ਕਰਾਰ ਦਿੱਤਾ। ਉਨ੍ਹਾਂ ਕਿਹਾ,” ਆਈਏਸੀ ਨੂੰ ਅਗਲੇ ਸਾਲ ਬੇੜੇ ਵਿੱਚ ਸ਼ਾਮਲ ਕਰਨਾ, ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ‘ਤੇ ਵੱਡਾ ਤੋਹਫਾ ਹੋਵੇਗਾ।” ਮੰਤਰੀ ਨੇ ਇਥੇ ਕੋਚੀਨ ਸ਼ਿਪਯਾਰਡ ਲਿਮਟਿਡ ਦਾ ਦੌਰਾ ਕੀਤਾ ਜਿਥੇ ਆਈਏਸੀ ਤਿਆਰ ਕੀਤਾ ਜਾ ਰਿਹਾ ਹੈੈ।

News Source link