ਨਵੀਂ ਦਿੱਲੀ, 25 ਜੂਨ

ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਤਹਿਰੀਕ-ਉਲ-ਮੁਜਾਹਿਦੀਨ (ਟੀਯੂਐੱਮ) ਦੇ ਸੱਤ ਅਤਿਵਾਦੀਆਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਇਨ੍ਹਾਂ ਸਾਰਿਆਂ ਨੇ ਮਜਬੂਜ਼ਾ ਕਸ਼ਮੀਰ (ਪੀਓਕੇ) ਤੋਂ ਭਾਰਤ ਵਿੱਚ ਹਥਿਆਰਾਂ ਅਤੇ ਧਮਾਕਾਖੇਜ਼ ਸਮੱਗਰੀ ਦੀ ਸਮਗਲਿੰਗ ਕਰਦੇ ਸਨ। ਇਹ ਚਾਰਜਸ਼ੀਟ ਵੀਰਵਾਰ ਨੂੰ ਜੰਮੂ ਦੀ ਵਿਸ਼ੇਸ਼ ਐੱਨਆਈਏ ਅਦਾਲਤ ਵਿੱਚ ਮੁਹੰਮਦ ਮੁਸਤਫਾ ਖਾਨ, ਮੁਹੰਮਦ ਯਾਸੀਨ, ਮੁਹੰਮਦ ਫਾਰੂਕ, ਮੁਹੰਮਦ ਇਬਰਾਰ, ਮੁਹੰਮਦ ਜਾਵਿਦ ਖਾਨ, ਕੁਵੈਤ ਸਥਿਤ ਸ਼ੇਰ ਅਲੀ ਅਤੇ ਪੀਓਕੇ ਦੇ ਮੁਹੰਮਦ ਰਫੀਕ ਨਾਈ ਉਰਫ ਸੁਲਤਾਨ ਖ਼ਿਲਾਫ਼ ਦਾਇਰ ਕੀਤੀ ਗਈ ਸੀ।

News Source link