ਨਵੀਂ ਦਿੱਲੀ, 25 ਜੂਨ

ਸੰਯੁਕਤ ਅਰਬ ਅਮੀਰਾਤ ‘ਚ ਰਹਿਣ ਵਾਲੇ ਭਾਰਤੀ ਕਾਰੋਬਾਰੀ ਐੱਸਪੀ ਸਿੰਘ ਓਬਰਾਏ ਉਸ ਸਮੇਂ ਹੈਰਾਨ ਹੋ ਗਏ, ਜਦੋਂ ਉਹ ਅੰਮ੍ਰਿਤਸਰ ਤੋਂ ਦੁਬਈ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਿੱਚ ਇਕਾਨਿਮੀ ਕਲਾਸ ਪੁੱਜੇ ਤਾਂ ਦੇਖਿਆ ਕਿ ਉਥੇ ਸਿਰਫ਼ ਉਹੀ ਇਕ ਇਕ ਯਾਤਰੀ ਸਨ। ਅਧਿਕਾਰੀ ਨੇ ਦੱਸਿਆ ਕਿ ਓਬਰਾਏ ਏਅਰ ਇੰਡੀਆ ਦੀ ਉਡਾਣ ਵਿਚ ਇਕਲੌਤਾ ਯਾਤਰੀ ਸੀ, ਜੋ ਬੁੱਧਵਾਰ ਤੜਕੇ 3:45 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਇਆ। ਉਸ ਨੇ ਦੁਬਈ ਜਾ ਰਹੇ ਇਸ ਜਹਾਜ਼ ਵਿਚ ਤਿੰਨ ਘੰਟੇ ਸਫ਼ਰ ਕੀਤਾ। ਸ੍ਰੀ ਓਬਰਾਏ ਕੋਲ ਗੋਲਡਨ ਵੀਜ਼ਾ ਹੈ ਜਿਸ ਨਾਲ ਉਹ ਯੂਏਈ ਵਿਚ 10 ਸਾਲਾਂ ਤਕ ਰਹਿ ਸਕਦੇ ਹਨ। ਉਨ੍ਹਾਂ ਨੇ ਉਡਾਣ ਦੌਰਾਨ ਚਾਲਕ ਦਲ ਦੇ ਮੈਂਬਰਾਂ ਨਾਲ ਫੋਟੋਆਂ ਖਿੱਚਵਾਈਆਂ। ਏਅਰ ਇੰਡੀਆ ਨੇ ਇਸ ਮਾਮਲੇ ‘ਤੇ ਕੋਈ ਜਵਾਬ ਨਹੀਂ ਦਿੱਤਾ।

News Source link