ਨਵੀਂ ਦਿੱਲੀ, 24 ਜੂਨ

ਵਿਦੇਸ਼ ਮੰਤਰਾਲੇ ਨੇ ਪੂਰਬੀ ਲੱਦਾਖ ਬਾਰੇ ਅੱਜ ਕਿਹਾ ਕਿ ਇਹ ਸਭ ਜਾਣਦੇ ਹਨ ਕਿ ਪਿਛਲੇ ਵਰ੍ਹੇ ਚੀਨ ਵੱਲੋਂ ਕੀਤੀ ਕਾਰਵਾਈ ਨੇ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਸਰਹੱਦੀ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਫੌਜ ਦੀ ਤਾਇਨਾਤੀ, ਅਸਲ ਕੰਟਰੋਲ ਰੇਖਾ ‘ਤੇ ਮੌਜੂਦਾ ਸਥਿਤੀ ਨੂੰ ਬਦਲਣ ਦੀ ਇਕਪਾਸੜ ਕੋਸ਼ਿਸ਼ ਨਾਲ ਸ਼ਾਂਤੀ ਭੰਗ ਹੋਈ ਹੈ। ਮੰਤਰਾਲੇ ਨੇ ਕਿਹਾ ਕਿ ਬੀਤੇ ਵਰ੍ਹੇ ਦੀ ਚੀਨੀ ਕਾਰਵਾਈ ਉਨ੍ਹਾਂ ਦੁਵੱਲੇ ਸਮਝੌਤਿਆਂ ਦੀ ਉਲੰਘਣਾ ਸੀ ਜਿਸ ‘ਤੇ ਦੋਵਾਂ ਧਿਰਾਂ ਨੇ ਸਹਿਮਤੀ ਜਤਾਈ ਸੀ, ਜਿਸ ਵਿੱਚ ਅਸਲ ਕੰਟਰੋਲ ਰੇਖਾ ਦਾ ਸਤਿਕਾਰ , ਫੌਜਾਂ ਪਿੱਛੇ ਹਟਾਉਣਾ ਅਤੇ ਪਹਿਲਾਂ ਵਾਲੀ ਸਥਿਤੀ ਬਹਾਲ ਕਰਨਾ ਸ਼ਾਮਲ ਸੀ।-ਏਜੰਸੀ

News Source link