ਨਵੀਂ ਦਿੱਲੀ, 23 ਜੂਨ

ਈਡੀ ਨੇ ਰੀਅਲ ਅਸਟੇਟ ਕਾਰੋਬਾਰੀ ਗਰੁੱਪ ਯੂਨੀਟੈੱਕ ਖ਼ਿਲਾਫ਼ ਕਾਲੇ ਧਨ ਨੂੰ ਸਫੇਦ ਕਰਨ ਦੇ ਮਾਮਲੇ ਵਿੱਚ ਇਕ ਹੈਲੀਕੌਪਟਰ ਅਤੇ ਮੁੰਬਈ ਵਿੱਚ 100 ਤੋਂ ਵੱਧ ਜ਼ਮੀਨਾਂ ਜ਼ਬਤ ਕੀਤੀਆਂ ਹਨ। ਏਜੰਸੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਈਡੀ ਨੇ ਕਿਹਾ ਕਿ ਮਨੀ ਲੌਂਡਰਿੰਗ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਸ਼ਿਵਾਲਿਕ ਸਮੂਹ ਅਤੇ ਉਸ ਦੀਆਂ ਭਾਈਵਾਲ ਕੰਪਨੀਆਂ ਦੀਆਂ ਇਨ੍ਹਾਂ ਜਾਇਦਾਦਾਂ ਦੀ ਕੁਰਕੀ ਦੇ ਹੁਕਮ ਦਿੱਤੇ ਗਏ ਹਨ। ਕਿੰਗ ਰੋਟਰਜ਼ ਏਅਰ ਚਾਰਟਰਜ਼ ਪ੍ਰਾਈਵੇਟ ਲਿਮਟਿਡ ਦੇ ਮਾਲਕੀ ਵਾਲੇ ਹੈਲੀਕੌਪਟਰ ਅਤੇ ਮੁੰਬਈ ਦੇ ਸ਼ਾਂਤਾ ਕਰੂਜ਼ ਖੇਤਰ ਵਿੱਚ ਸਥਿਤ 101 ਜ਼ਮੀਨਾਂ ਦੀ ਕੁਲ ਕੀਮਤ 81.10 ਕਰੋੜ ਰੁਪਏ ਲਗਾਈ ਗਈ ਹੈ। ਈਡੀ ਵੱਲੋਂ ਇਹ ਕਾਰਵਾਈ ਯੂਨੀਟੈਕ ਗਰੁੱਪ ਖਿਲਾਫ਼ ਜਾਰੀ ਜਾਂਚ ਤਹਿਤ ਕੀਤੀ ਗਈ ਹੈ। -ਏਜੰਸੀ

News Source link