ਰੀਓ ਡੀ ਜੇਨੇਰੀਓ, 23 ਜੂਨ

ਬਰਾਜ਼ੀਲ ਦਾ ਸੰਘੀ ਕਾਨੂੰਨੀ ਦਫ਼ਤਰ ਸਿਹਤ ਮੰਤਰਾਲੇ ਵੱਲੋਂ ਭਾਰਤੀ ਕੰਪਨੀ ਭਾਰਤ ਬਾਇਓਟੈੱਕ ਵੱਲੋਂ ਤਿਆਰ ਕੋਵੈਕਸੀਨ ਟੀਕੇ ਦੀਆਂ 2 ਕਰੋੜ ਖੁਰਾਕਾਂ ਖਰੀਦਣ ਲਈ ਕੀਤੇ ਸਮਝੌਤੇ ਵਿਚ ਸੰਭਾਵਿਤ ਬੇਨਿਯਮੀਆਂ ਦੀ ਜਾਂਚ ਕਰ ਰਿਹਾ ਹੈ। ਅਟਾਰਨੀ ਜਨਰਲ ਦੇ ਦਫਤਰ ਮੁਤਾਬਕ ਸਮਝੌਤੇ ਤਹਿਤ ਮੰਤਰਾਲੇ ਨੂੰ ਬ੍ਰਾਜ਼ੀਲ ਵਿੱਚ ਭਾਰਤ ਬਾਇਓਟੈੱਕ ਦੇ ਪ੍ਰਤੀਨਿਧੀ ਪ੍ਰੇਸਿਸਾ ਮੈਡੀਕੈਮੇਂਟੋਸ ਨੂੰ ਹਰ ਟੀਕੇ ਦੀ ਖੁਰਾਕ ਲਈ 15 ਡਾਲਰ ਦੀ ਕੀਮਤ ਅਨੁਸਾਰ 32 ਕਰੋੜ ਡਾਲਰ ਦਾ ਭੁਗਤਾਨ ਕਰਨਾ ਹੋਵੇਗਾ। ਸਮਝੋਤਾ ਫਰਵਰੀ ਵਿੱਚ ਕੀਤਾ ਗਿਆ ਸੀ। ਦਸਤਾਵੇਜ ਮੁਤਾਬਕ ਇਹ ਪ੍ਰਤੀ ਖੁਰਾਕ ਹੋਰ ਕੋਵਿਡ-19 ਟੀਕਿਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ।

News Source link