ਜੋਗਿੰਦਰ ਸਿੰਘ ਓਬਰਾਏ

ਖੰਨਾ, 23 ਜੂਨ

ਅੱਜ ਨੈਸ਼ਨਲ ਹਾਈਵੇ ਦੇ ਫਲਾਈ ਓਵਰ ‘ਤੇ ਮਾਰਕਫ਼ੈਡ ਘਿਓ ਮਿੱਲ ਸਾਹਮਣੇ ਤੜਕੇ 3 ਵਜੇ ਹੋਏ ਹਾਦਸੇ ‘ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਵਿੱਚ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਸਵਾਰੀਆਂ ਦੀ ਭਰੀ ਬੱਸ ਲੁਧਿਆਣਾ ਜਾ ਰਹੀ ਸੀ ਅਤੇ ਖੰਨਾ ਵਿਖੇ ਮਾਰਕਫ਼ੈਡ ਨੇੜੇ ਘਿਓ ਮਿੱਲ ਸਾਹਮਣੇ ਸੜਕ ‘ਤੇ ਸਰੀਏ ਨਾਲ ਭਰੇ ਟਰੱਕ ਨਾਲ ਜਾ ਟਰਕਾਈ। ਬੱਸ ਤੇਜ਼ ਰਫ਼ਤਾਰ ਹੋਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਬੱਸ ਚਾਲਕ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਦੌਰਾਨ ਇਕ ਲਾਸ਼ ਟਰੱਕ ਨੇੜਿਓ ਮਿਲੀ, ਜੋ ਟਰੱਕ ਚਾਲਕ ਦੀ ਦੱਸੀ ਜਾ ਰਹੀ, ਜੋ ਰਾਤ ਸਮੇਂ ਟਰੱਕ ਹੇਠਾਂ ਸੁੱਤਾ ਹੋਇਆ ਸੀ। ਹਾਦਸੇ ‘ਚ ਲੁਧਿਆਣਾ ਵਾਸੀ ਵਿਸ਼ਵਨਾਥ ਅਤੇ ਕਲਾਵਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਲੁਧਿਆਣਾ ਰੈਫ਼ਰ ਕੀਤਾ ਗਿਆ। ਲਾਸ਼ ਪਛਾਣ ਲਈ ਸਿਵਲ ਹਸਪਤਾਲ ਰੱਖਵਾਈਆਂ ਗਈਆਂ।

News Source link