ਨਵੀਂ ਦਿੱਲੀ, 23 ਜੂਨ

ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤਾਜਿਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ‘ਚ ਸ਼ੰਘਾਈ ਕਾਰਪੋਰੇਸ਼ਨ ਦੀ ਮੀਟਿੰਗ ਵਿੱਚ ਸ਼ਾਮਲ ਹੋਏ। ਇਸ ਦੋ ਰੋਜ਼ਾ ਮੀਟਿੰਗ ਵਿੱਚ ਭਾਰਤ ਤੋਂ ਇਲਾਵਾ ਰੂਸ, ਪਾਕਿਸਤਾਨ, ਚੀਨ, ਕਿਰਗਿਜ਼ ਗਣਰਾਜ, ਕਜ਼ਾਖਿਸਤਾਨ, ਤਾਜਿਕਿਸਤਾਨ, ਅਫਗਾਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਸ਼ਿਰਕਤ ਕਰ ਰਹੇ ਹਨ। ਇਸ ਦੌਰਾਨ ਤਾਜਿਕਿਸਤਾਨ ਸਥਿਤ ਭਾਰਤੀ ਸਫਾਰਤਖਾਨੇ ਨੇ ਡੋਵਾਲ ਦੀ ਆਪਣੇ ਪਾਕਿਸਤਾਨੀ ਹਮਰੁਤਬਾ ਮੋਈਦ ਯੂਸੁਫ ਨਾਲ ਮੀਟਿੰਗ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਕੀਤਾ ਹੈ, ਹਾਲਾਂਕਿ ਡੋਵਾਲ ਆਪਣੇ ਅਫਗਾਨ ਹਮਰੁਤਬਾ ਹਮਦੁੱਲਾਹ ਮੋਹਿਬ ਨਾਲ ਗੱਲਬਾਤ ਕਰ ਸਕਦੇ ਹਨ। ਬੀਤੇ ਵਰ੍ਹੇ ਸਤੰਬਰ ਵਿੱਚ ਹੋਈ ਐਸਸੀਓ ਦੀ ਵਰਚੁਅਲ ਮੀਟਿੰਗ ਦੌਰਾਨ ਪਾਕਿਸਤਾਨੀ ਨੁਮਾਇੰਦੇ ਵੱਲੋਂ ਕਸ਼ਮੀਰ ਨੂੰ ਨਕਸ਼ੇ ਵਿੱਚ ਗਲਤ ਢੰਗ ਨਾਲ ਪੇਸ਼ ਕਰਨ ‘ਤੇ ਡੋਵਾਲ ਉਠ ਕੇ ਚਲੇ ਗਏ ਸਨ। ਮੀਟਿੰਗ ਤੋਂ ਪਹਿਲਾਂ ਡੋਵਾਲ ਆਪਣੇ ਰੂਸੀ ਹਮਰੁਤਬਾ ਨਿਕੋਲਾਈ ਪੈਟਰੋਸ਼ੇਵ ਨੂੰ ਮਿਲੇ ਸੀ। -ਏਜੰਸੀ

News Source link