ਕੈਨਬਰਾ, 22 ਜੂਨ

ਪੂਰਬੀ ਆਸਟਰੇਲੀਆ ਦੀ ਇੱਕ ਜੇਲ੍ਹ ਵਿੱਚ ਚੂਹਿਆਂ ਵੱਲੋਂ ਮਚਾਈ ਤਬਾਹੀ ਕਾਰਨ ਕੈਦੀਆਂ ਅਤੇ ਜੇਲ੍ਹ ਦੇ ਸਟਾਫ਼ ਨੂੰ ਹੋਰ ਥਾਂ ਤਬਦੀਲ ਕਰ ਦਿੱਤਾ ਗਿਆ ਹੈ। ਨਿਊ ਸਾਊਥ ਵੇਲਜ਼ ਸਥਿਤ ਵੈਲਿੰਗਟਨ ਸੁਧਾਰ ਕੇਂਦਰ ਵਿੱਚ ਜਦੋਂ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਕੀਤੀ ਜਾ ਰਹੀ ਸੀ ਤਾਂ ਜੇਲ੍ਹ ਦੀਆਂ ਕੰਧਾਂ ਅਤੇ ਛੱਤਾਂ ‘ਚੋਂ ਬਹੁਤ ਸਾਰੇ ਚੂਹੇ ਮਰੇ ਹੋਏ ਮਿਲੇ। ਚੂਹਿਆਂ ਦੇ ਮਰਨ ਕਾਰਨ ਪਲੇਗ ਫੈਲਣ ਦੇ ਡਰੋਂ 420 ਕੈਦੀਆਂ ਅਤੇ ਲਗਪਗ 200 ਜੇਲ੍ਹ ਸਟਾਫ਼ ਨੂੰ ਹੋਰ ਜੇਲ੍ਹਾਂ ਵਿੱਚ ਭੇਜ ਦਿੱਤਾ ਗਿਆ ਹੈ। ਸੁਧਾਰ ਸੇਵਾਵਾਂ ਕਮਿਸ਼ਨਰ ਪੀਟਰ ਸੈਵਰਿਨ ਨੇ ਅੱਜ ਦੱਸਿਆ ਕਿ ਜੇਲ੍ਹ ਵਿੱਚ ਦਸ ਦਿਨ ਤੱਕ ਸਾਫ਼-ਸਫਾਈ ਅਤੇ ਮੁਰੰਮਤ ਦਾ ਕੰਮ ਚੱਲੇਗਾ, ਇਸ ਲਈ ਕੈਦੀਆਂ ਅਤੇ ਸਟਾਫ਼ ਨੂੰ ਹੋਰ ਥਾਵਾਂ ‘ਤੇ ਤਬਦੀਲ ਕੀਤਾ ਗਿਆ ਹੈ। ਸੈਵਰਿਨ ਨੇ ਕਿਹਾ, ”ਸਟਾਫ ਅਤੇ ਕੈਦੀਆਂ ਦੀ ਸਿਹਤ, ਸੁਰੱਖਿਆ ਅਤੇ ਸੰਭਾਲ ਸਾਡੀ ਮੁੱਖ ਪਹਿਲ ਹੈ, ਇਸ ਲਈ ਜੰਗੀ ਪੱਧਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।” -ਏਪੀ

News Source link