ਇਸਲਾਮਾਬਾਦ, 22 ਜੂਨ

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਯੁੱਧ ਗ੍ਰਸਤ ਦੇਸ਼ ਅਫ਼ਗਾਨਿਸਤਾਨ ਵਿੱਚ ਫੌਜੀ ਕਾਰਵਾਈ ਲਈ ਪਾਕਿਸਤਾਨ ਦੇ ਅੰਦਰ ਅਮਰੀਕੀ ਫ਼ੌਜ ਲਈ ਟਿਕਾਣੇ ਬਣਾਉਣ ਦੇਣ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ। ਉਨ੍ਹਾਂ ਸ਼ੰਕਾ ਜ਼ਾਹਿਰ ਕੀਤੀ ਕਿ ਇਸ ਤਰ੍ਹਾਂ ਕਰਨ ਨਾਲ ਅਤਿਵਾਦੀ ਬਦਲਾ ਲੈਣ ਲਈ ਦੇਸ਼ ‘ਤੇ ਹਮਲੇ ਕਰ ਸਕਦੇ ਹਨ। ‘ਦਿ ਵਾਸ਼ਿੰਗਟਨ ਪੋਸਟ’ ਅਖ਼ਬਾਰ ਵਿੱਚ ਇੱਕ ਲਿਖਤ ਵਿੱਚ ਉਨ੍ਹਾਂ ਇਹ ਵਿਚਾਰ ਪ੍ਰਗਟ ਕੀਤੇ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਇਸ ਹਫ਼ਤੇ ਦੇ ਅਖ਼ੀਰ ਵਿੱਚ ਵ੍ਹਾਈਟ ਹਾਊਸ ਵਿੱਚ ਅਫ਼ਗਾਨ ਆਗੂਆਂ ਨਾਲ ਮੀਟਿੰਗ ਕਰਨ ਵਾਲੇ ਹਨ। ਪਾਕਿ ਖੇਤਰ ਵਿੱਚ ਟਿਕਾਣੇ ਬਣਾਉਣ ਲਈ ਅਮਰੀਕਾ ਦੀਆਂ ਨਜ਼ਰਾਂ ਪਾਕਿਸਤਾਨ ਵੱਲ ਹੋਣ ਸਬੰਧੀ ਖ਼ਬਰਾਂ ਦੌਰਾਨ ਖ਼ਾਨ ਨੇ ਕਿਹਾ, ”ਅਸੀਂ ਪਹਿਲਾਂ ਹੀ ਇਸ ਦੀ ਭਾਰੀ ਕੀਮਤ ਚੁਕਾ ਚੁੱਕੇ ਹਾਂ। ਅਸੀਂ ਇਹ ਖ਼ਤਰਾ ਮੁੱਲ ਨਹੀਂ ਲੈ ਸਕਦੇ।” -ਪੀਟੀਆਈ

News Source link