ਨਵੀਂ ਦਿੱਲੀ, 22 ਜੂਨ

ਤੇਲ ਦੀਆਂ ਕੀਮਤਾਂ ਵਿਚ ਫਿਰ ਤੋਂ ਵਾਧਾ ਕੀਤੇ ਜਾਣ ਤੋਂ ਬਾਅਦ ਰਾਸਥਾਨ ਤੋਂ ਬਾਅਦ ਉਡੀਸਾ ਵਿਚ ਡੀਜ਼ਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲਿਟਰ ਦੇ ਅੰਕੜੇ ਨੂੰ ਪਾਰ ਕਰ ਗਈਆਂ ਹਨ। ਉੜੀਸਾ ‘ਚ ਡੀਜ਼ਲ ਕਈ ਥਾਵਾਂ ‘ਤੇ 100.46 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਅੱਜ ਤੇਲ ਕੰਪਨੀਆਂ ਨੇ ਪੈਟਰੋਲ 28 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ 26 ਪੈਸੇ ਪ੍ਰਤੀ ਲਿਟਰ ਮਹਿੰਗੇ ਕੀਤੇ। ਦਿੱਲੀ ‘ਚ ਪੈਟਰੋਲ ਦੀ ਕੀਮਤ 97.50 ਰੁਪਏ, ਜਦਕਿ ਡੀਜ਼ਲ ਦੀ ਕੀਮਤ ਹੁਣ 88.23 ਰੁਪਏ ਪ੍ਰਤੀ ਲਿਟਰ ਹੈ। ਚੰਡੀਗੜ੍ਹ ਵਿੱਚ ਪੈਟਰੋਲ 97.77 ਰੁਪਏ ਤੇ ਡੀਜ਼ਲ 87.87 ਰੁਪਏ ਪ੍ਰਤੀ ਲਿਟਰ ਹੋ ਗਏ ਹਨ।

News Source link