ਨਵੀਂ ਦਿੱਲੀ, 21 ਜੂਨਫੇਸਬੁੱਕ ਅਤੇ ਵੱਟਸਐਪ ਨੇ ਸੋਮਵਾਰ ਨੂੰ ਦਿੱਲੀ ਹਾਈ ਕੋਰਟ ਤੋਂ ਸੀਸੀਆਈ (ਭਾਰਤੀ ਕੰਪੀਟੀਸ਼ਨ ਕਮਿਸ਼ਨ ) ਦੇ ਨੋਟਿਸ ‘ਤੇ ਰੋਕ ਲਾਉਣ ਦੀ ਮੰਗ ਕੀਤੀ। ਸੀਸੀਆਈ ਨੇ ਸ਼ੋਸ਼ਲ ਮੀਡੀਆ ਸਾਈਟਾਂ ਤੋਂ ਨਵੀਂ ਨਿੱਜਤਾ ਨੀਤੀ ਦੀ ਜਾਂਚ ਮਾਮਲੇ ਵਿੱਚ ਕੁਝ ਜਾਣਕਾਰੀ ਮੰਗੀ ਹੈ। ਜਸਟਿਸ ਅਨੂਪ ਜੈਰਾਮ ਭੰਬਾਨੀ ਅਤੇ ਜਸਟਿਸ ਜਸਮੀਤ ਸਿੰਘ ਦੀ ਬੈਂਚ ਨੇ ਕਿਹਾ ਕਿ ਉਹ ਅਪੀਲ ‘ਤੇ ਹੁਕਮ ਜਾਰੀ ਕਰੇਗੀ। ਸੁਣਵਾਈ ਦੌਰਾਨ ਬੈਂਚ ਨੇ ਕਿਹਾ ਕਿ ਹਾਲਾਂਕਿ ਇਹ ਵੈਕੇਸ਼ਨ ਬੈਂਚ ਹੈ, ਇਸ ਲਈ ਉਹ ਮਾਮਲੇ ਦੇ ਗੁਣ ਦੋਸ਼ਾਂ ਵਿੱਚ ਨਹੀਂ ਪੈਣਾ ਚਾਹੁੰਦੀ ਕਿਉਂਕਿ ਮੁੱਖ ਪਟੀਸ਼ਨਾਂ ਚੀਫ ਜਸਟਿਸ ਦੀ ਅਗਵਾਈ ਵਾਲੇ ਬੈਂਚ ਕੋਲ ਪੈਂਡਿੰਗ ਹਨ। ਬੈਂਚ ਨੇ ਕਿਹਾ ਕਿ ਅਸੀਂ ਹੁਕਮ ਦੇਵਾਂਗ। ਮਾਮਲੇ ‘ਤੇ ਅਗਲੀ ਸੁਣਵਾਈ 9 ਜੁਲਾਈ ਨੂੰ ਹੋਵੇਗੀ( ਮੁੱਖ ਪਟੀਸ਼ਨਾਂ ਲਈ ਇਹ ਤਾਰੀਖ਼ ਪਹਿਲਾਂ ਤੋਂ ਹੀ ਤੈਅ ਹੈ)। ਇਹ ਮਾਮਲਾ ਫੇਸਬੁੱਕ ਅਤੇ ਵਟਸਐਪ ਦੀ ਸਿੰਗਲ ਬੈਂਚ ਦੇ ਹੁਕਮਾਂ ਖਿਲਾਫ਼ ਅਪੀਲ ਨਾਲ ਸਬੰਧਤ ਹੈ। ਸਿੰਗਲ ਬੈਂਚ ਨੇ ਐਪ ਦੀ ਨਵੀਂ ਨਿਜਤਾ ਨੀਤੀ ਖਿਲਾਫ਼ ਸੀਸੀਆਈ ਦੇ ਜਾਂਚ ਦੇ ਹੁਕਮਾਂ ਖ਼ਿਲਾਫ਼ ਉਨ੍ਹਾਂ ਦੀਆਂ ਅਪੀਲਾਂ ਨੂੰ ਖਾਰਜ ਕਰ ਦਿੱਤਾ ਸੀ। -ਏਜੰਸੀ

News Source link