ਨਵੀਂ ਦਿੱਲੀ, 18 ਜੂਨ

ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਉਹ ਉੱਤਰ ਪੂਰਬੀ ਦਿੱਲੀ ‘ਚ ਦੰਗਿਆਂ ਦੇ ਮਾਮਲੇ ‘ਚ ਦਿੱਲੀ ਹਾਈ ਕੋਰਟ ਵੱਲੋਂ ਤਿੰਨ ਵਿਦਿਆਰਥੀਆਂ ਨੂੰ ਜ਼ਮਾਨਤ ‘ਤੇ ਰਿਹਾਅ ਕਰਨ ਦੇ ਫ਼ੈਸਲੇ ‘ਚ ਇਸ ਵੇਲੇ ਦਖ਼ਲ ਨਹੀਂ ਦੇੇਵੇਗੀ। ਸਰਵਉੱਚ ਅਦਾਲਤ ਨੇ ਸਪਸ਼ਟ ਕੀਤਾ ਕਿ ਵਿਦਿਆਰਥੀਆਂ ਨੂੰ ਜ਼ਮਾਨਤ ਦੇਣ ਵਾਲੇ ਹਾਈ ਕੋਰਟ ਦੇ ਫੈਸਲਿਆਂ ਨੂੰ ਮਿਸਾਲ ਵਜੋਂ ਦੂਜੇ ਕੇਸਾਂ ਵਿੱਚ ਰਾਹਤ ਲੈਣ ਲਈ ਨਹੀਂ ਵਰਤਿਆ ਜਾਵੇਗਾ। ਅਦਾਲਤ ਨੇ ਫ਼ੈਸਲਿਆਂ ਖ਼ਿਲਾਫ ਦਿੱਲੀ ਪੁਲੀਸ ਦੀ ਅਪੀਲ ‘ਤੇ ਜ਼ਮਾਨਤ ਲੈਣ ਵਾਲੇ ਤਿੰਨ ਵਿਦਿਆਰਥੀਆਂ ਨੂੰ ਨੋਟਿਸ ਜਾਰੀ ਕੀਤੇ। ਵਰਨਣਯੋ ਹੈ ਹਾਈ ਕੋਰਟ ਨੇ ਨਤਾਸ਼ਾ ਨਰਵਾਲ, ਆਸਿਫ਼ ਇਕਬਾਲ ਤਨਹਾ ਤੇ ਦੇਵਾਂਗਨਾ ਕਾਲੀਤ ਨੂੰ ਜ਼ਮਾਨਤ ਦਿੱਤੀ ਸੀ।

News Source link