ਨਵੀਂ ਦਿੱਲੀ, 18 ਜੂਨ

ਦੱਖਣੀ ਦਿੱਲੀ ਦੇ ‘ਬਾਬਾ ਕਾ ਢਾਬਾ’ ਦੇ ਮਾਲਕ ਕਾਂਤਾ ਪ੍ਰਸਾਦ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਨੂੰ ਸਫਦਰਜੰਗ ਹਸਪਤਾਲ’ ਚ ਦਾਖਲ ਕਰਵਾਇਆ ਗਿਆ ਹੈ। 81 ਸਾਲਾ ਪ੍ਰਸਾਦ ਨੇ ਵੀਰਵਾਰ ਨੂੰ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਕਿਹਾ ਕਿ ਉਸ ਦੇ ਇਹ ਕਦਮ ਚੁੱਕਣ ਦੇ ਕਾਰਨ ਦਾ ਪਤਾ ਨਹੀਂ ਲੱਗਿਆ। ਵੀਰਵਾਰ ਰਾਤ 11.15 ਵਜੇ ਸਫਦਰਜੰਗ ਹਸਪਤਾਲ ਤੋਂ ਪੁਲੀਸ ਨੂੰ ਜਾਣਕਾਰੀ ਮਿਲੀ ਕਿ ਪ੍ਰਸ਼ਾਦ ਨੂੰ ਉਥੇ ਦਾਖਲ ਹੈ। ਪੁਲੀਸ ਹਸਪਤਾਲ ਪਹੁੰਚੀ ਅਤੇ ਐੱਮਐੱਲਸੀ (ਮੈਡੀਕੋ-ਲੀਗਲ ਕੇਸ) ਵਿੱਚ ਸ਼ਰਾਬ ਦੇ ਨਾਲ ਨੀਂਦ ਦੀਆਂ ਗੋਲੀਆਂ ਖਾਣ ਦੀ ਪੁਸ਼ਟੀ ਹੋਈ। ਪ੍ਰਸਾਦ ਦੇ ਬੇਟੇ ਕਰਨ ਦਾ ਬਿਆਨ ਦਰਜ ਕੀਤਾ ਗਿਆ ਹੈ।

News Source link