ਸੰਜੀਵ ਬੱਬੀ

ਚਮਕੌਰ ਸਾਹਿਬ, 18 ਜੂਨ

ਇਥੋਂ ਦੇ ਥਾਣੇ ਅਧੀਨ ਪਿੰਡਾਂ ਦੁੱਗਰੀ, ਸਲੇਮਪੁਰ ਤੇ ਬਾਲਸੰਡਾ ਵਿਖੇ ਭਾਖੜਾ ਨਹਿਰ ਵਿਚੋਂ 6 ਮਈ ਨੂੰ ਰੇਮਡੇਸਿਵਰ ਤੇ ਹੋਰ ਬਿਨ੍ਹਾਂ ਲੇਬਲ ਦੀਆਂ ਨਕਲੀ ਸੈਂਕੜੇ ਸ਼ੀਸ਼ਿਆਂ ਤੈਰਦੀਆਂ ਮਿਲਣ ਦੇ ਮਾਮਲੇ ਵਿੱਚ ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਮੁੱਜ਼ਫ਼ਰਨਗਰ ਦੇ ਪਿੰਡ ਖੁੱਡਾ ਦੇ ਮੁਹੰਮਦ ਸਾਹਵਰ, ਬਾਗਪਤ ਦੇ ਅਰਸਦ ਖਾਨ, ਸਹਾਰਨਪੁਰ ਦੇ ਮੁਹੰਮਦ ਅਰਸਦ, ਕੁਰੂਕੇਸ਼ਤਰ ਦੇ ਪ੍ਰਦੀਪ ਸਰੋਹਾ ਤੇ ਸ਼ਾਹ ਨਜ਼ਰ ਅਤੇ ਸ਼ਾਹ ਆਲਮ ਪਿੰਡ ਬਹਿਲੋਲਪੁਰ ਮੁਹਾਲੀ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ 2 ਕਰੋੜ ਰੁਪਏ, 4 ਵੱਖ- ਵੱਖ ਕਾਰਾਂ ਤੋਂ ਇਲਾਵਾ ਸ਼ੀਸ਼ੀਆਂ ਲਈ ਵਰਤੇ ਗਏ ਡਿਜ਼ਾਇਨ ਅਤੇ ਪੈਕਿੰਗ ਸਮੱਗਰੀ ਬਰਾਮਦ ਹੋਈ ਹੈ। ਪੁਲੀਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

News Source link