ਨਵੀਂ ਦਿੱਲੀ, 18 ਜੂਨ

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸ਼ੁੱਕਰਵਾਰ ਨੂੰ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਕਿਹਾ ਕਿ ਸਰਕਾਰ ਕਾਨੂੰਨ ਵਿਚਲੀਆਂ ਵਿਵਸਥਾਵਾਂ ‘ਤੇ ਪ੍ਰਦਰਸ਼ਨਕਾਰੀ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਫਿਰ ਤੋਂ ਸ਼ੁਰੂ ਕਰਨ ਲਈ ਤਿਆਰ ਹੈ। ਸਰਕਾਰ ਅਤੇ ਯੂਨੀਅਨਾਂ ਨੇ ਗੱਲਬਾਤ ਦੇ 11 ਪੜਾਅ ਕੀਤੇ ਹਨ। ਦੋਵਾਂ ਵਿਚਾਲੇ ਆਖਰੀ ਵਾਰ 22 ਜਨਵਰੀ ਨੂੰ ਗੱਲ ਹੋਈ ਸੀ। ਮੰਤਰੀ ਨੇ ਟਵਿੱਟਰ ‘ਤੇ ਆਪਣੀ ਵੀਡਓ ਰਾਹੀਂ ਕਿਹਾ ਕਿ ਸਰਕਾਰ ਗੱਲਬਾਤ ਲਈ ਤਿਆਰ ਹੈ ਪਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਕੋਈ ਗੱਲਬਾਤ ਨਹੀਂ ਹੋਵੇਗੀ। ਜੇ ਕੋਈ ਕਿਸਾਨ ਜਥੇਬੰਦੀ ਕਾਨੂੰਨ ਵਿਚਲੀਆਂ ਵਿਵਸਥਾਵਾਂ ‘ਤੇ ਚਰਚਾ ਕਰਨ ਦਾ ਇਛੁੱਕ ਹੈ ਤਾਂ ਉਹ ਅੱਧੀ ਰਾਤ ਨੂੰ ਵੀ ਉਸ ਨਾਲ ਇਸ ਬਾਰੇ ਚਰਚਾ ਕਰਨਗੇ।

News Source link