ਮੈਡਰਿਡ: ਦੁਨੀਆਂ ਦੇ ਨੰਬਰ ਇੱਕ ਖਿਡਾਰੀ ਰਾਫੇਲ ਨਡਾਲ ਨੇ ਕਿਹਾ ਕਿ ਉਹ ਵਿੰਬਲਡਨ ਜਾਂ ਟੋਕੀਓ ਓਲੰਪਿਕ ਵਿੱਚ ਹਿੱਸਾ ਨਹੀਂ ਲਵੇਗਾ। ਨਡਾਲ ਨੇ ਅੱਜ ਇੱਥੇ ਕਿਹਾ ਕਿ ਆਪਣੇ ਸਰੀਰ ਨੂੰ ਧਿਆਨ ਵਿੱਚ ਰੱਖਦਿਆਂ ਉਹ ਇਨ੍ਹਾਂ ਦੋਵਾਂ ਮੁਕਾਬਲਿਆਂ ਵਿੱਚ ਹਿੱਸਾ ਨਹੀਂ ਲਵੇਗਾ। ਨਡਾਲ ਇਸ ਮਹੀਨੇ ਫਰੈਂਚ ਓਪਨ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ ਪਰ ਉਹ ਦੋ ਵਾਰ ਵਿੰਬਲਡਨ ਖਿਤਾਬ ਜਿੱਤਣ ਵਾਲੇ ਨੋਵਾਕ ਜੋਕੋਵਿਚ ਤੋਂ ਹਾਰ ਗਿਆ ਸੀ। ਉਸ ਨੇ 2008 ਵਿੱਚ ਪੇਈਚਿੰਗ ਓਲੰਪਿਕ ਵਿੱਚ ਸਿੰਗਲਜ਼ ਵਿੱਚ ਸੋਨ ਤਗ਼ਮਾ ਵੀ ਜਿੱਤਿਆ ਹੈ। ਨਡਾਲ ਨੇ ਕਿਹਾ ਕਿ ਟੋਕੀਓ ਜਾਂ ਵਿੰਬਲਡਨ ਓਲੰਪਿਕ ਵਿੱਚ ਹਿੱਸਾ ਨਾ ਲੈਣ ਦੀ ਵਜ੍ਹਾ ਇਹ ਹੈ ਕਿ ਉਹ ਆਪਣੇ ਕਰੀਅਰ ਨੂੰ ਲੰਮਾ ਖਿੱਚਣਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਫਰੈਂਚ ਓਪਨ ਅਤੇ ਵਿੰਬਲਡਨ ਵਿਚਾਲੇ ਸਿਰਫ਼ ਦੋ ਹਫ਼ਤਿਆਂ ਦਾ ਸਮਾਂ ਹੈ, ਜਿਸ ਕਾਰਨ ਕਲੇਅ-ਕੋਰਟ ਸੀਜ਼ਨ ਦੌਰਾਨ ਉਸ ਦਾ ਥਕਾਵਟ ਤੋਂ ਉੱਭਰਨਾ ਆਸਾਨ ਨਹੀਂ ਹੈ। -ਏਪੀ

News Source link