ਕਾਠਮੰਡੂ, 17 ਜੂਨ

ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਅੱਜ ਪ੍ਰਤੀਨਿਧ ਸਭਾ ਭੰਗ ਕਰਨ ਸਬੰਧੀ ਸਰਕਾਰ ਦੇ ਵਿਵਾਦਤ ਫ਼ੈਸਲੇ ਦਾ ਬਚਾਅ ਕਰਦਿਆਂ ਸੁਪਰੀਮ ਕੋਰਟ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਿਯੁਕਤ ਕਰਨ ਦੀ ਜ਼ਿੰਮੇਵਾਰੀ ਨਿਆਂ ਪਾਲਿਕਾ ਕੋਲ ਨਹੀਂ ਹੈ ਕਿਉਂਕਿ ਉਹ ਰਾਜ ਦੇ ਵਿਧਾਨਕ ਤੇ ਕਾਰਜਕਾਰੀ ਕੰਮ ਨਹੀਂ ਕਰ ਸਕਦੀ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ਤੋਂ ਮਿਲੀ। ਰਾਸ਼ਟਰਪਤੀ ਬਿੱਦਿਆ ਦੇਵੀ ਭੰਡਾਰੀ ਨੇ ਪ੍ਰਧਾਨ ਮੰਤਰੀ ਓਲੀ ਦੀ ਸਿਫ਼ਾਰਿਸ਼ ‘ਤੇ 22 ਮਈ ਨੂੰ ਪੰਜ ਮਹੀਨਿਆਂ ਵਿਚ ਦੂਜੀ ਵਾਰ ਪ੍ਰਤੀਨਿਧ ਸਭਾ ਭੰਗ ਕਰ ਦਿੱਤੀ ਸੀ ਅਤੇ 12 ਤੇ 19 ਨਵੰਬਰ ਨੂੰ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਸੀ। ਹੁਣ ਪ੍ਰਧਾਨ ਮੰਤਰੀ ਓਲੀ ਸਦਨ ਵਿਚ ਭਰੋਸੇ ਦੀ ਵੋਟ ਹਾਰਨ ਤੋਂ ਬਾਅਦ ਘੱਟ ਗਿਣਤੀ ਦੀ ਸਰਕਾਰ ਚਲਾ ਰਹੇ ਹਨ। ਸ੍ਰੀ ਓਲੀ ਨੇ ਸੁਪਰੀਮ ਕੋਰਟ ਨੂੰ ਦਿੱਤੇ ਲਿਖਤੀ ਜਵਾਬ ‘ਚ ਕਿਹਾ ਕਿ ਇਕ ਪ੍ਰਧਾਨ ਮੰਤਰੀ ਨਿਯੁਕਤ ਕਰਨਾ ਨਿਆਂ ਪਾਲਿਕਾ ਦਾ ਕੰਮ ਨਹੀਂ ਹੈ ਕਿਉਂਕਿ ਇਹ ਰਾਜ ਦਾ ਵਿਧਾਨਕ ਤੇ ਕਾਰਜਕਾਰੀ ਕੰਮ ਨਹੀਂ ਕਰ ਸਕਦੀ। ਇਸ ਦੌਰਾਨ ਸ੍ਰੀ ਓਲੀ ਨੇ ਇਸ ਸਾਰੇ ਮੁੱਦੇ ਵਿੱਚ ਰਾਸ਼ਟਰਪਤੀ ਦੀ ਸ਼ਮੂਲੀਅਤ ਦਾ ਬਚਾਅ ਵੀ ਕੀਤਾ। -ਪੀਟੀਆਈ

News Source link