ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 17 ਜੂਨ

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੇ ਸਲਾਹਕਾਰ ਮਨੋਜ ਪਰੀਦਾ ਦਾ ਤਬਾਦਲਾ ਹੋ ਗਿਆ ਹੈ। ਉਨ੍ਹਾਂ ਨੂੰ ਪਦਉੱਨਤ ਕਰਕੇ ਦਿੱਲੀ ਵਿੱਚ ਤਾਇਨਾਤ ਕੀਤਾ ਗਿਆ ਹੈ। ਪਰੀਦਾ ਨੂੰ ਨੈਸ਼ਨਲ ਅਥਾਰਟੀ ਆਫ ਕੈਮੀਕਲ ਵੈਪਨਜ਼ ਕਨਵੈਨਸ਼ਨ ਦਾ ਚੇਅਰਮੈਨ ਲਗਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਰੀਦਾ ਨੇ 26 ਦਸੰਬਰ 2018 ਨੂੰ ਸਲਾਹਕਾਰ ਵਜੋਂ ਅਹੁਦਾ ਸਾਂਭਿਆ ਸੀ। ਉਨ੍ਹਾਂ ਦੇ ਕਾਰਜਕਾਲ ਵਿੱਚ ਹਾਲੇ 8 ਮਹੀਨੇ ਦਾ ਸਮਾਂ ਬਾਕੀ ਸੀ ਪਰ ਪਦਉੱਨਤ ਹੋਣ ਕਰਕੇ ਉਨਾਂ ਦਾ ਯੂਟੀ ਤੋਂ ਤਬਾਦਲਾ ਕਰ ਦਿੱਤਾ ਗਿਆ। ਮਨੋਜ ਪਰੀਦਾ ਨੇ ਦਿੱਲੀ ਵਿੱਚ ਨਵੀਂ ਤਾਇਨਾਤੀ ‘ਤੇ ਖੁਸ਼ੀ ਜ਼ਾਹਿਰ ਕੀਤੀ।

News Source link