ਨਵੀਂ ਦਿੱਲੀ, 15 ਜੂਨ

ਲੋਕ ਜਨਸ਼ਕਤੀ ਪਾਰਟੀ (ਲੋਜਪਾ) ਵਿੱਚ ਪਈ ਦਰਾੜ ਨਿੱਤ ਡੂੰਘੀ ਹੋਣ ਲੱਗੀ ਹੈ। ਚਿਰਾਗ ਪਾਸਵਾਨ ਦੀ ਅਗਵਾਈ ਵਾਲੇ ਧੜੇ ਨੇ ਬਾਗ਼ੀ ਹੋਏ ਪੰਜ ਸੰਸਦ ਮੈਂਬਰਾਂ ਨੂੰ ਅੱਜ ਪਾਰਟੀ ‘ਚੋਂ ਛੇਕ ਦਿੱਤਾ। ਉਧਰ ਇਸ ਬਾਗ਼ੀ ਧੜੇ ਦੀ ਅਗਵਾਈ ਕਰ ਰਹੇ ਪਸ਼ੂਪਤੀ ਕੁਮਾਰ ਪਾਰਸ ਨੇ ਪਲਟਵਾਰ ਕਰਦਿਆਂ ਚਿਰਾਗ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਪਾਰਸ ਰਿਸ਼ਤੇ ਵਿੱਚ ਚਿਰਾਗ ਪਾਸਵਾਨ ਦਾ ਚਾਚਾ ਹੈ। ਲੋਕ ਜਨ ਸ਼ਕਤੀ ਪਾਰਟੀ ਦੇ ਬਾਨੀ ਤੇ ਮਰਹੂਮ ਆਗੂ ਰਾਮ ਵਿਲਾਸ ਪਾਸਵਾਨ ਦੇ ਛੋਟੇ ਭਰਾ ਪਾਰਸ ਤੇ ਚਿਰਾਗ ਦਰਮਿਆਨ ਪਾਰਟੀ ‘ਤੇ ਕੰਟਰੋਲ ਨੂੰ ਲੈ ਕੇ ਜੰਗ ਤੇਜ਼ ਹੋ ਗਈ ਹੈ। -ਏਜੰਸੀ

News Source link