ਨਵੀਂ ਦਿੱਲੀ, 15 ਜੂਨ

ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਉਨ੍ਹਾਂ ਰਿਪੋਰਟਾਂ ਨੂੰ ‘ਅਧੂਰੀ’ ਅਤੇ ਸੀਮਤ ਸਮਝ’ ਵਾਲੀ ਕਰਾਰ ਦਿੱਤਾ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ 16 ਜਨਵਰੀ ਤੋਂ 7 ਜੂਨ ਵਿਚਾਲੇ ਟੀਕਾਕਾਰਨ ਬਾਅਦ ਹੋਈਆਂ 488 ਮੌਤਾਂ ਕਰੋਨਾ ਬਾਅਦ ਪੈਦਾ ਹੋਈਆਂ ਜਟਿਲਤਾਵਾਂ ਨਾਲ ਜੁੜੀਆਂ ਹੋਈਆਂ ਸਨ। ਇਸ ਦੌਰਾਨ 23.5 ਕਰੋੜ ਲੋਕਾਂ ਨੂੰ ਟੀਕੇ ਲਗ ਚੁੱਕੇ ਹਨ। ਕੋਵਿਡ-19 ਟੀਕਾਕਰਨ ਨਾਲ ਮੁਲਕ ਵਿੱਚ ਮੌਤਾਂ ਦੇ ਮਾਮਲੇ ਟੀਕਾ ਲਗਵਾ ਚੁੱਕੇ ਲੋਕਾਂ ਦੀ ਗਿਣਤੀ ਦਾ ਮਹਿਜ਼ 0.0002 ਫੀਸਦੀ ਹਨ ਅਤੇ ਇਹ ਕਿਸੇ ਆਬਾਦੀ ਵਿੱਚ ਕਿਆਸੀ ਦਰ ਹੈ। ਮੰਤਰਾਲੇ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਕੋਵਿਡ-19 ਪੀੜਤ ਵਿਅਕਤੀਆਂ ਵਿੱਚ ਮੌਤ ਦਰ ਇਕ ਫੀਸਦੀ ਤੋਂ ਵਧ ਹੈ ਅਤੇ ਟੀਕਾਕਰਨ ਰਾਹੀਂ ਇਨ੍ਹਾਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਮੰਤਰਾਲੇ ਅਨੁਸਾਰ, ਇਸ ਲਈ ਕੋਵਿਡ-19 ਨਾਲ ਮੌਤ ਦੇ ਜੋਖਮ ਦੇ ਮੁਕਾਬਲੇ ਟੀਕਾਕਰਨ ਨਾਲ ਮੌਤ ਦਾ ਜੋਖਮ ਨਿਗੂਣਾ ਹੈ। ਮੰਤਰਾਲੇ ਨੇ ਕੁਝ ਮੀਡੀਆ ਰਿਪੋਰਟਾਂ ਦਾ ਜ਼ਿਕਰ ਕੀਤਾ ਜਿਸ ਵਿੱਚ ਟੀਕਾਕਰਨ ਬਾਅਦ ਗੰਭੀਰ ਉਲਝਨਾਂ ਦੇ ਮਾਮਲੇ ਵਧਣ ਨਾਲ ਟੀਕਾ ਲਗਣ ਬਾਅਦ ਮਰੀਜ਼ਾਂ ਦੀ ਮੌਤ ਦੀ ਗੱਲ ਕਹੀ ਗਈ ਹੈ। ਖ਼ਬਰਾਂ ਅਨੁਸਾਰ ਟੀਕਾਕਰਨ ਬਾਅਦ 488 ਵਿਅਕਤੀਆਂ ਦੀ ਮੌਤ ਦੇ ਮਾਮਲੇ 16 ਜਨਵਰੀ ਤੋਂ 7 ਜੂਨ ਵਿਚਾਲੇ ਕਰੋਨਾ ਮਗਰੋਂ ਪੈਦਾ ਹੋਈਆਂ ਜਟਿਲਤਾਵਾਂ ਨਾਲ ਜੁੜੀ ਹੈ, ਜਦੋਂ ਕਿ ਹੁਣ ਤਕ 23.5 ਕਰੋੜ ਲੋਕਾਂ ਨੂੰ ਟੀਕੇ ਲਗ ਚੁੱਕੇ ਹਨ। ਮੰਤਰਾਲੇ ਨੇ ਕਿਹਾ ,” ਸਪਸ਼ਟ ਕੀਤਾ ਜਾਂਦਾ ਹੈ ਕਿ ਇਹ ਖ਼ਬਰਾਂ ਅਧੂਰੀ ਅਤੇ ਸੀਮਤ ਸਮਝ ‘ਤੇ ਅਧਾਰਤ ਹਨ। -ਏਜੰਸੀ

News Source link