ਜੋਗਿੰਦਰ ਸਿੰਘ ਓਬਰਾਏ
ਖੰਨਾ, 15 ਜੂਨ

ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਡੀਐੱਸਪੀ ਰਾਜਨਪਰਮਿੰਦਰ ਸਿੰਘ ਅਤੇ ਡੀਐੱਸਪੀ (ਆਈ) ਮਨਮੋਹਨ ਸਰਨਾ ਨੇ ਪੁਲੀਸ ਪਾਰਟੀ ਸਮੇਤ ਇਥੋਂ ਦੇ ਮਿਲਟਰੀ ਗਰਾਊਂਡ ਵਿਖੇ ਨਾਕਾਬੰਦੀ ਕਰਕੇ ਤਿੰਨ ਵਿਅਕਤੀਆਂ ਨੂੰ 3 ਲੱਖ 4 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਦੀ ਪਛਾਣ ਆਸ਼ੂ ਵਾਸੀ ਕ੍ਰਿਸ਼ਨਾ ਨਗਰ, ਮਨਦੀਪ ਸਿੰਘ ਮਨੀ ਵਾਸੀ ਬਸੰਤ ਨਗਰ ਅਤੇ ਵਿਕਾਸ ਵਿੱਕੀ ਵਾਸੀ ਉੱਤਮ ਨਗਰ ਖੰਨਾ ਵਜੋਂ ਹੋਈ। ਇਹ ਵਿਅਕਤੀ ਕਿਰਾਏ ਦਾ ਮਕਾਨ ਲੈ ਕੇ ਛੇ ਮਹੀਨਿਆਂ ਤੋਂ ਜਾਅਲੀ ਨੋਟ ਛਾਪ ਰਹੇ ਸਨ, ਜਿਸ ਲਈ ਸਕੈਨਰ ਤੇ ਪ੍ਰਿੰਟਰ ਦੀ ਵਰਤੋਂ ਕੀਤੀ ਜਾਂਦੀ ਸੀ। ਮੁਲਜ਼ਮਾਂ ਦਾ ਦੋ ਦਿਨਾਂ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।

News Source link