ਵਾਸ਼ਿੰਗਟਨ: ਐਮਾਜ਼ੋਨ ਦੀ ਇਕ ਸਾਬਕਾ ਮੁਲਾਜ਼ਮ ਦੇ ਭਾਰਤੀ ਮੂਲ ਦੇ ਪਤੀ ਨੂੰ ਅਮਰੀਕਾ ਦੀ ਇਕ ਅਦਾਲਤ ਨੇ 26 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਉਸ ਉੱਪਰ ਪ੍ਰਤੀਭੂਮੀਆਂ ਸਬੰਧੀ ਧੋਖਾਧੜੀ ਅਤੇ ਆਪਣੀ ਪਤਨੀ ਤੋਂ ਕੰਪਨੀ ਦੇ ਵਪਾਰ ਸਬੰਧੀ ਅੰਦਰੂਨੀ ਜਾਣਕਾਰੀ ਹਾਸਲ ਕਰ ਕੇ 14 ਲੱਖ ਅਮਰੀਕੀ ਡਾਲਰ ਦਾ ਮੁਨਾਫ਼ਾ ਕਮਾਉਣ ਦੇ ਦੋਸ਼ ਸਾਬਿਤ ਹੋਏ ਹਨ। ਸਰਕਾਰੀ ਵਕੀਲ ਟੈਸਾ ਐੱਮ ਗੋਰਮੈਨ ਨੇ ਦੱਸਿਆ, ”ਵਾਸ਼ਿੰਗਟਨ ਸੂਬੇ ਦੇ ਸ਼ਹਿਰ ਬੋਥੈੱਲ ਦਾ ਰਹਿਣ ਵਾਲਾ ਵਿੱਕੀ ਬੋਹਰਾ (37) ਨਵੰਬਰ 2020 ਵਿਚ ਦੋਸ਼ੀ ਪਾਇਆ ਗਿਆ ਸੀ। ਉਸ ਨੇ ਮੰਨਿਆ ਸੀ ਕਿ ਉਸ ਨੇ 2016 ਤੋਂ 2018 ਵਿਚਾਲੇ ਆਪਣੀ ਪਤਨੀ ਤੋਂ ਹਾਸਲ ਕੀਤੀ ਐਮਾਜ਼ੋਨ ਕੰਪਨੀ ਦੀ ਅੰਦਰੂਨੀ ਜਾਣਕਾਰੀ ਨੂੰ ਇਸਤੇਮਾਲ ਕਰ ਕੇ 14 ਲੱਖ ਅਮਰੀਕੀ ਡਾਲਰ ਕਮਾਏ ਸਨ। ਉਸ ਦੀ ਪਤਨੀ ਐਮਾਜ਼ੋਨ ਦੇ ਵਿੱਤ ਵਿਭਾਗ ਦੀ ਮੁਲਾਜ਼ਮ ਸੀ।” ਦੋਸ਼ੀ ਨੂੰ 10 ਜੂਨ ਨੂੰ 26 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ। -ਪੀਟੀਆਈ

News Source link