ਨਵੀਂ ਦਿੱਲੀ, 14 ਜੂਨ

ਖੁਰਾਕੀ ਵਸਤਾਂ ਦੇ ਭਾਅ ਵਧਣ ਨਾਲ ਪ੍ਰਚੂਨ ਮਹਿੰਗਾਈ ਮਈ ਮਹੀਨੇ ਵਿੱਚ ਵਧ ਕੇ 6.3 ਫੀਸਦ ਹੋ ਗਈ ਹੈ, ਜੋ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਤਸੱਲੀਬਖ਼ਸ਼ ਪੱਧਰ ਤੋਂ ਕਿਤੇ ਵੱਧ ਹੈ। ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਖਪਤਕਾਰ ਕੀਮਤ ਸੂਚਕ ਅੰਕ (ਸੀਪੀਆਈ) ਅਧਾਰਿਤ ਮਹਿੰਗਾਈ ਅਪਰੈਲ ਵਿੱਚ 4.23 ਫੀਸਦ ਸੀ। ਕੌਮੀ ਅੰਕੜਾ ਦਫ਼ਤਰ ਦੇ ਡੇਟਾ ਮੁਤਾਬਕ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਮਈ ਵਿੱਚ 5.01 ਫੀਸਦ ਰਹੀ, ਜੋ ਪਿਛਲੇ ਮਹੀਨੇ ਦੇ 1.96 ਫੀਸਦ ਤੋਂ ਕਿਤੇ ਵੱਧ ਹੈ। ਸਰਕਾਰ ਨੇ ਆਰਬੀਆਈ ਨੂੰ ਪ੍ਰਚੂਨ ਮਹਿੰਗਾਈ ਦਰ 2 ਫੀਸਦ ਦੇ ਵਾਧੇ ਘਾਟੇ ਨਾਲ 4 ਫੀਸਦ ਤੱਕ ਕਾਇਮ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ। -ਪੀਟੀਆਈ

News Source link