ਅਲੀਗੜ੍ਹ, 10 ਜੂਨ

ਉੱਤਰ ਪ੍ਰਦੇਸ਼ ਰਾਜ ਮਹਿਲਾ ਕਮਿਸ਼ਨ ਦੀ ਮੈਂਬਰ ਮੀਨਾ ਕੁਮਾਰੀ ਨੇ ਬੜਾ ਅਜੀਬੋ ਗਰੀਬ ਤੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ ਕਿ ਕੁੜੀਆਂ ਨੂੰ ਮੋਬਾਈਲ ਫੋਨ ਨਾ ਦਿੱਤੇ ਜਾਣ ਕਿਉਂ ਕਿ ਅਜਿਹਾ ਕਰਨ ਨਾਲ ਬਲਾਤਕਾਰ ਵਰਗੀਆਂ ਘਟਨਾਵਾਂ ਵਧਦੀਆਂ ਹਨ। ਉਨ੍ਹਾਂ ਕਿਹਾ, “ਲੜਕੀਆਂ ਫੋਨ ‘ਤੇ ਗੱਲਾਂ ਕਰਦੀਆਂ ਹਨ ਅਤੇ ਬਾਅਦ ਵਿੱਚ ਮੁੰਡਿਆਂ ਨਾਲ ਭੱਜਦੀਆਂ ਹਨ। ਮੇਰੀ ਮਾਪਿਆਂ ਨੂੰ ਅਪੀਲ ਹੈ ਕਿ ਉਹ ਆਪਣੀਆਂ ਧੀਆਂ ਨੂੰ ਮੋਬਾਈਲ ਫੋਨ ਤੋਂ ਦੂਰ ਰੱਖਣ।’

ਮੀਨਾ ਕੁਮਾਰੀ ਨੇ ਇਹ ਵੀ ਕਿਹਾ ਕਿ ਮਾਪਿਆਂ, ਖ਼ਾਸਕਰ ਮਾਵਾਂ ਨੂੰ ਆਪਣੀਆਂ ਧੀਆਂ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਦੀ ਅਣਗਹਿਲੀ ਕਾਰਨ ਉਹ ਵਿਗੜ ਰਹੀਆਂ ਹਨ। ਰਾਜ ਮਹਿਲਾ ਕਮਿਸ਼ਨ ਨੇ ਮੀਨਾ ਕੁਮਾਰੀ ਦੇ ਬਿਆਨ ਤੋਂ ਆਪਣਾ ਪੱਲਾ ਝਾੜ ਲਿਆ ਹੈ।

News Source link