ਮੁੰਬਈ, 9 ਜੂਨ

ਅਦਾਕਾਰਾ ਕੰਗਣਾ ਰਨੌਤ ਦਾ ਕਹਿਣਾ ਹੈ ਕਿ ਬਾਲੀਵੁੱਡ ਵਿਚ “ਸਭ ਤੋਂ ਵੱਧ ਮਹਿੰਗੀ” ਅਭਿਨੇਤਰੀ ਹੋਣ ਦੇ ਬਾਵਜੂਦ ਉਹ ਸਮੇਂ ਸਿਰ ਟੈਕਸ ਅਦਾ ਨਹੀਂ ਕਰ ਸਕੀ ਕਿਉਂਕਿ ਉਸ ਕੋਲ “ਕੋਈ ਕੰਮ ਨਹੀਂ” ਸੀ। ਉਸ ਨੇ ਮੰਗਲਵਾਰ ਰਾਤ ਨੂੰ ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਕਿਹਾ ਕਿ ਉਸ ਨੇ ਆਪਣੇ ਕੁੱਲ ਟੈਕਸ ਦਾ ਅੱਧਾ ਹਾਲੇ ਸਰਕਾਰ ਨੂੰ ਦੇਣਾ ਹੈ। ਰਨੌਤ ਨੇ ਕਿਹਾ, “ਭਾਵੇਂ ਮੈਂ ਸਭ ਤੋਂ ਵੱਧ ਉਪਰਲੀ ਟੈਕਸ ਸਲੈਬ ਵਿੱਚ ਆਉਂਦੀ ਹਾਂ ਅਤੇ ਆਪਣੀ ਆਮਦਨੀ ਦਾ 45 ਪ੍ਰਤੀਸ਼ਤ ਟੈਕਸ ਦੇ ਤੌਰ ‘ਤੇ ਦਿੰਦੀ ਹਾਂ, ਚਾਹੇ ਮੈਂ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੀ ਅਭਿਨੇਤਰੀ ਹਾਂ ਪਰ ਕੰਮ ਨਾ ਹੋਣ ਕਾਰਨ ਮੈਂ ਪਿਛਲੇ ਸਾਲ ਦੇ ਟੈਕਸ ਦਾ ਅੱਧਾ ਵੀ ਭੁਗਤਾਨ ਨਹੀਂ ਕਰ ਸਕੀ। ਮੇਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਕਰ ਦੇਣ ਵਿੱਚ ਦੇਰੀ ਹੋਈ ਹੈ।”

News Source link