ਮੁੰਬਈ, 7 ਜੂਨ

ਕਰੋਨਾ ਲਾਗ ਦੇ ਘੱਟ ਰਹੇ ਕੇਸਾਂ ਵਿਚਾਲੇ ਕਈ ਸੂਬਿਆਂ ਵੱਲੋਂ ਪਾਬੰਦੀਆਂ ਵਿੱਚ ਢਿੱਲ ਦਿੱਤੇ ਜਾਣ ਬਾਅਦ ਸੋਮਵਾਰ ਨੂੰ ਸੈਂਸੈਕਸ 228 ਅੰਕਾਂ ਦੀ ਉਛਾਲ ਨਾਲ ਹੁਣ ਤਕ ਦੇ ਸਭ ਤੋਂ ਸਿਖਰਲੇ ਪੱਧਰ ‘ਤੇ ਪੁੱਜ ਗਿਆ। ਉਧਰ, ਨਿਫਟੀ ਵੀ ਨਵੇਂ ਰਿਕਾਰਡ ‘ਤੇ ਬੰਦ ਹੋਇਆ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਰੁਪਏ ਵਿੱਚ ਤੇਜ਼ੀ ਨਾਲ ਬਾਜ਼ਾਰ ਨੂੰ ਰਫ਼ਤਾਰ ਮਿਲੀ ਹੈ। ਹਾਲਾਂਕਿ ਕਮਜ਼ੋਰ ਆਲਮੀ ਰੁਖ਼ ਨਾਲ ਬਾਜ਼ਾਰ ਦਾ ਲਾਭ ਸਿਮਟ ਗਿਆ ਹੈ। ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸੁਸਤ ਰੁਖ਼ ਨਾਲ ਖੁੱਲ੍ਹਣ ਮਗਰੋਂ ਅਖੀਰ ਵਿੱਚ 228.46 ਅੰਕ ਜਾਂ 0.44 ਫੀਸਦੀ ਦੇ ਵਾਧੇ ਨਾਲ 52328.51 ਅੰਕ ‘ਤੇ ਬੰਦ ਹੋਇਆ। ਇਹ ਸੈਂਸੈਕਸ ਦਾ ਹੁਣ ਤਕ ਦਾ ਸਿਖਰਲਾ ਪੱਧਰ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 81.40 ਅੰਕਾਂ ਜਾਂ 0.52 ਫੀਸਦੀ ਦੇ ਵਾਧੇ ਨਾਲ 15,751.65 ਅੰਕ ਦੇ ਨਵੇਂ ਰਿਕਾਰਡ ‘ਤੇ ਬੰਦ ਹੋਇਆ। ਸੈਂਸੈਕਸ ਕੰਪਨੀਆਂ ਵਿੱਚ ਪਾਵਰਗ੍ਰਿਡ ਦਾ ਸ਼ੇਅਰ ਸਭ ਤੋਂ ਵਧ 4.44 ਫੀਸਦੀ ਵਧਿਆ। ਸੈਂਸੈਕਸ ਦੇ ਵਾਧੇ ਵਿੱਚ ਅੱਧਾ ਯੋਗਦਾਨ ਰਿਲਾਇੰਸ ਇੰਡਸਟਰੀਜ਼ ਦਾ ਰਿਹਾ। -ਏਜੰਸੀ

News Source link