ਨਵੀਂ ਦਿੱਲੀ: ਭਾਰਤ ‘ਚ ਅਕਤੂਬਰ-ਨਵੰਬਰ ਵਿੱਚ ਕਰਵਾਇਆ ਜਾਣ ਵਾਲਾ ਟੀ-20 ਕ੍ਰਿਕਟ ਵਿਸ਼ਵ ਕੱਪ ਹੁਣ ਯੂਏਈ ਅਤੇ ਓਮਾਨ ਵਿੱਚ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੇਸ਼ ਵਿੱਚ ਕਰੋਨਾ ਕਰਕੇ ਪੈਦਾ ਹੋਏ ਹਾਲਾਤ ਕਾਰਨ ਭਾਰਤੀ ਕ੍ਰਿਕਟ ਬੋਰਡ ਨੇ ਅੰਦਰੂਨੀ ਰੂਪ ਵਿੱਚ ਆਈਸੀਸੀ ਨੂੰ ਇਸ ਦੀ ਤਿਆਰੀ ਸ਼ੁਰੂ ਕਰਨ ਦੀ ਸੂਚਨਾ ਦੇ ਦਿੱਤੀ ਹੈ। ਇਸ ਟੂਰਨਾਮੈਂਟ ਲਈ ਆਬੂਧਾਬੀ, ਦੁਬਈ ਅਤੇ ਸ਼ਾਰਜਾਹ ਦੇ ਨਾਲ ਓਮਾਨ ਦੀ ਰਾਜਧਾਨੀ ਮਸਕਟ ਨੂੰ ਚੌਥੇ ਸਥਾਨ ਦੇ ਰੂਪ ਵਿੱਚ ਜੋੜਿਆ ਗਿਆ ਹੈ। ਇਸ ਬਾਰੇ ਬੀਸੀਸੀਆਈ ਦੇ ਅਧਿਕਾਰੀ ਨੇ ਦੱਸਿਆ, ”ਹਾਂ ਬੀਸੀਸੀਆਈ ਨੇ ਆਈਸੀਸੀ ਬੋਰਡ ਦੀ ਮੀਟਿੰਗ ਦੌਰਾਨ ਆਖਰੀ ਫ਼ੈਸਲਾ ਲੈਣ ਲਈ ਚਾਰ ਹਫ਼ਤਿਆਂ ਦਾ ਸਮਾਂ ਮੰਗਿਆ ਹੈ ਪਰ ਉਨ੍ਹਾਂ ਕਿਹਾ ਕਿ ਉਹ ਮੇਜ਼ਬਾਨੀ ਦਾ ਅਧਿਕਾਰ ਰੱਖਣਾ ਚਾਹੁਣਗੇ ਅਤੇ ਟੂਰਨਾਮੈਂਟ ਯੂਏਈ ਅਤੇ ਓਮਾਨ ਵਿੱਚ ਕਰਵਾਉਣ ਲਈ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੈ।” -ਪੀਟੀਆਈ

News Source link