ਮੁੰਬਈ, 5 ਜੂਨ

ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਵੱਖ ਵੱਖ ਖੇਤਰਾਂ ਦੇ ਕਈ ਹੋਰ ਫਿਲਮੀ ਕਲਾਕਾਰਾਂ ਨਾਲ ਮਿਲ ਕੇ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਹਦਾਇਤਾਂ ਦੀ ਪਾਲਣਾ ਕਰਨ ਅਤੇ ਵੈਕਸੀਨ ਦੀ ਮਹੱਤਤਾ ਬਾਰੇ ਜਾਗਰੂਕਤਾ ਮੁਹਿੰਮ ਵਿੱਢੀ ਹੈ। ‘ਕਰੋਨਾ ਕੋ ਹਰਾਨਾ ਹੈ’ ਦੇ ਨਾਂ ਹੇਠ ਸ਼ੁਰੂ ਕੀਤੀ ਗਈ ਇਸ ਜਾਗਰੂਕਤਾ ਮੁਹਿੰਮ ਵਿੱਚ ਤੇਲਗੂ ਸਟਾਰ ਚਿਰੰਜੀਵੀ, ਤਾਮਿਲ ਅਦਾਕਾਰ ਆਰਿਆ ਅਤੇ ਕੰਨੜ ਸਟਾਰ ਪੁਨੀਤ ਰਾਜਕੁਮਾਰ ਹਿੱਸਾ ਲੈ ਰਹੇ ਹਨ। ਦਿ ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਅਤੇ ਇੰਡਸਟਰੀ ਵੱਲੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ ਪੰਜਾਬੀ, ਮਰਾਠੀ ਅਤੇ ਹਿੰਦੀ ਵਿੱਚ ਚਲਾਈ ਜਾਵੇਗੀ। ਐੱਫਆਈਸੀਸੀਆਈ ਮੀਡੀਆ ਅਤੇ ਐਂਟਰਟੇਨਮੈਂਟ ਕਮੇਟੀ ਦੇ ਚੇਅਰਮੈਨ ਸੰਜੈ ਗੁਪਤਾ ਨੇ ਕਿਹਾ, ”ਸਿਹਤ ਕਾਮਿਆਂ ਅਤੇ ਵੱਖ ਵੱਖ ਐੱਨਜੀਓਜ਼ ਦਾ ਬੇਮਿਸਾਲ ਕੋਸ਼ਿਸ਼ਾਂ ਲਈ ਧੰਨਵਾਦ, ਅਸੀਂ ਇੱਕ ਅਜਿਹੇ ਬਿੰਦੂ ‘ਤੇ ਹਾਂ, ਜਿੱਥੇ ਮਹਿਸੂਸ ਹੋਣ ਲੱਗਿਆ ਹੈ ਕਿ ਸਭ ਕੁਝ ਬਦਲ ਰਿਹਾ ਹੈ ਪਰ ਸਾਨੂੰ ਡਟੇ ਰਹਿਣਾ ਚਾਹੀਦਾ ਹੈ। ਖ਼ੁਦ ਨੂੰ, ਆਪਣੇ ਪਰਿਵਾਰ ਅਤੇ ਸਮਾਜ ਨੂੰ ਵਾਇਰਸ ਦੀ ਲਪੇਟ ਵਿੱਚ ਆਉਣ ਤੋਂ ਬਚਾਉਣ ਲਈ ਜਾਗਰੂਕ ਹੋਣ ਦੀ ਲੋੜ ਹੈ। ਇਹ ਟੀਕਾਕਰਨ ਨੂੰ ਵਧਾਉਣ ਅਤੇ ਹੋਰ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਨ ਦਾ ਸਮਾਂ ਹੈ, ਜਿਸ ਤੋਂ ਇਹ ਯਕੀਨੀ ਹੋ ਜਾਵੇ ਕਿ ਅਸੀਂ ਭਵਿੱਖ ਲਈ ਤਿਆਰ ਹਾਂ ਅਤੇ ਜੀਵਨ ‘ਤੇ ਮਹਾਮਾਰੀ ਦੇ ਪ੍ਰਭਾਵ ਨੂੰ ਘਟਾ ਸਕੀਏ।” ਉਸ ਨੇ ਕਿਹਾ ਕਿ ਇਹ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਇੱਕਜੁੱਟ ਹੋ ਕੇ ਲੋਕਾਂ ਨੂੰ ਜਾਗਰੂਕ ਕਰੀਏ। -ਆਈਏਐੱਨਐੱਸ

News Source link