ਨਵੀਂ ਦਿੱਲੀ, 2 ਜੂਨ

ਸੀਬੀਐੱਸਈ ਨੇ ਬੋਰਡ ਪ੍ਰੀਖਿਆਵਾਂ ਰੱਦ ਕਰਨ ਮਗਰੋਂ 12ਵੀਂ ਕਲਾਸ ਦੇ ਅੰਕਾਂ ਦੇ ਮੁਲਾਂਕਣ ਦੀ ਪ੍ਰੀਕਿਰਿਆ ਬਾਰੇ ਮਾਪਦੰਡ ਬਣਾਉਣ ਲਈ ਸ਼ੁੱਕਰਵਾਰ ਨੂੰ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਦਸ ਦਿਨਾਂ ਅੰਦਰ ਰਿਪੋਰਟ ਜਮ੍ਹਾਂ ਕਰਵਾਏਗੀ। ਸੀਬੀਐੱਸਈ ਪ੍ਰੀਖਿਆ ਕੰਟਰੋਲਰ ਸਨਿਆਮ ਭਾਰਦਵਾਜ ਨੇ ਕਿਹਾ, ”ਕਰੋਨਾ ਕਾਰਨ ਬਣੀ ਬੇਯਕੀਨੀ ਵਾਲੀ ਹਾਲਤ ਅਤੇ ਵੱਖ-ਵੱਖ ਹਿੱਤਧਾਰਕਾਂ ਦੀਆਂ ਪ੍ਰਤੀਕਿਰਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਫ਼ੈਸਲਾ ਕੀਤਾ ਹੈ ਕਿ ਇਸ ਸਾਲ ਸੀਬੀਐੱਸਈ ਬੋਰਡ ਦੀਆਂ ਪ੍ਰੀਖਿਆਵਾਂ ਨਾ ਲਈਆਂ ਜਾਣ। ਸੀਬੀਐੱਸਈ ਨੇ 12ਵੀਂ ਦੇ ਅੰਕਾਂ ਦੇ ਮੁਲਾਂਕਣ ਲਈ ਮਾਪਦੰਡ ਤੈਅ ਕੀਤੇ ਹਨ। ਇਸ ਦੇ ਲਈ 13 ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ ਦਸ ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਪੇਸ਼ ਕਰੇਗੀ।” -ਪੀਟੀਆਈ

News Source link