ਅਹਿਮਦਾਬਾਦ, 4 ਜੂਨ

ਕੋਵਿਡ ਦੇ ਕੇਸਾਂ ਵਿਚ ਵੱਡੀ ਗਿਰਾਵਟ ਆਉਣ ਦੇ ਮੱਦੇਨਜ਼ਰ ਗੁਜਰਾਤ ਸਰਕਾਰ ਨੇ ਅੱਜ ਐਲਾਨ ਕੀਤਾ ਹੈ ਕਿ ਸੂਬੇ ਵਿਚ ਪ੍ਰਾਈਵੇਟ ਤੇ ਸਰਕਾਰੀ ਦਫ਼ਤਰ 7 ਜੂਨ ਤੋਂ 100 ਫ਼ੀਸਦੀ ਸਟਾਫ਼ ਨਾਲ ਕੰਮ ਕਰ ਸਕਦੇ ਹਨ। ਮੁੱਖ ਮੰਤਰੀ ਵਿਜੈ ਰੁਪਾਨੀ ਨੇ ਕਿਹਾ ਕਿ ਸਾਰੇ ਸਰਕਾਰੀ ਦਫ਼ਤਰ ਭਲਕੇ (5 ਜੂਨ) ਵੀ ਖੁੱਲ੍ਹੇ ਰਹਿਣਗੇ। ਜ਼ਿਕਰਯੋਗ ਹੈ ਕਿ ਗੁਜਰਾਤ ਵਿਚ ਪ੍ਰਾਈਵੇਟ ਤੇ ਸਰਕਾਰੀ ਦਫ਼ਤਰ ਮਈ ਦੇ ਸ਼ੁਰੂ ਤੋਂ ਹੀ 50 ਪ੍ਰਤੀਸ਼ਤ ਸਟਾਫ਼ ਨਾਲ ਕੰਮ ਕਰ ਰਹੇ ਸਨ। ਮਈ ਮਹੀਨੇ ਦੇ ਸ਼ੁਰੂ ਵਿਚ ਸੂਬੇ ‘ਚ ਕਰੋਨਾਵਾਇਰਸ ਦੇ ਕੇਸ ਮੁੜ ਕਾਫ਼ੀ ਵਧ ਗਏ ਸਨ। ਇਸ ਲਈ ਦਫ਼ਤਰਾਂ ਵਿਚ ਸਟਾਫ਼ ਘਟਾਉਣ ਦਾ ਫ਼ੈਸਲਾ ਲਿਆ ਗਿਆ ਸੀ। ਵੀਰਵਾਰ ਗੁਜਰਾਤ ਵਿਚ ਕਰੋਨਾ ਦੇ 1207 ਕੇਸ ਹੀ ਸਾਹਮਣੇ ਆਏ ਹਨ ਤੇ 17 ਮੌਤਾਂ ਹੋਈਆਂ ਹਨ। -ਪੀਟੀਆਈ

News Source link