ਨਵੀਂ ਦਿੱਲੀ, 3 ਜੂਨ

ਭਗੌੜੇ ਵਿਜੈ ਮਾਲੀਆ ਦੀ ਕੰਪਨੀ ‘ਕਿੰਗਫਿਸ਼ਰ’ ਨੂੰ ਦਿੱਤੇ ਕਰਜ਼ੇ ਦੀ ਵਸੂਲੀ ਲਈ ਐਸਬੀਆਈ ਦੀ ਅਗਵਾਈ ਹੇਠਲੇ 11 ਬੈਂਕ ਉਸ ਦੀ ਸੰਪਤੀ ਵੇਚ ਸਕਣਗੇ। ਇਸ ਦੀ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਇਨ੍ਹਾਂ ਬੈਂਕਾਂ ਨੇ ਸਪੈਸ਼ਲ ਪ੍ਰੀਵੈਨਸ਼ਨ ਆਫ ਮਨੀ ਲਾਊਂਡਰਿੰਗ ਐਕਟ ਹੇਠਲੀ ਅਦਾਲਤ ਕੋਲੋਂ ਮੰਗ ਕੀਤੀ ਸੀ ਕਿ ਉਨ੍ਹਾਂ ਦੇ ਕਰਜ਼ੇ ਦੇ ਭੁਗਤਾਨ ਲਈ ਵਿਜੈ ਮਾਲੀਆ ਦੀ ਜ਼ਬਤ ਕੀਤੀ ਗਈ ਜਾਇਦਾਦ ਬਹਾਲ ਕੀਤੀ ਜਾਵੇ, ਇਸ ਤੋਂ ਬਾਅਦ ਅਦਾਲਤ ਨੇ ਕਿਹਾ ਹੈ ਕਿ ਮਾਲੀਆ ਦੀ ਜ਼ਬਤ ਸੰਪਤੀ ਵਿਚੋਂ 5646.54 ਕਰੋੜ ਰੁਪਏ ਦਾ ਭੁਗਤਾਨ ਬੈਂਕਾਂ ਨੂੰ ਕੀਤਾ ਜਾਵੇ।-ਏਜੰਸੀ

News Source link