ਨਵੀਂ ਦਿੱਲੀ, 3 ਜੂਨ

ਦਿੱਲੀ ਸਰਕਾਰ ਦੇ ਡਰੱਗ ਕੰਟਰੋਲਰ ਨੇ ਵੀਰਵਾਰ ਨੂੰ ਹਾਈ ਕੋਰਟ ਨੂੰ ਦੱਸਿਆ ਕਿ ‘ਗੌਤਮ ਗੰਭੀਰ ਫਾਊਡੇਸ਼ਨ’ ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਲਈ ਵਰਤੀ ਜਾਂਦੀ ਦਵਾਈ ਫੈਬੀਫਲੂ ਦੀ ਨਾਜਾਇਜ਼ ਖਰੀਦ, ਜਮ੍ਹਾਂਖੋਰੀ ਅਤੇ ਉਸ ਨੂੰ ਵੰਡਣ ਵਿੱਚ ਘਪਲੇਬਾਜ਼ੀ ਦੀ ਦੋਸ਼ੀ ਹੈ। ਡਰੱਗ ਕੰਟਰੋਲਰ ਨੇ ਕਿਹਾ ਕਿ ਫਾਊਡੇਸ਼ਨ ਤੇ ਦਵਾਈ ਡੀਲਰਾਂ ਖ਼ਿਲਾਫ਼ ਬਗ਼ੈਰ ਕਿਸੇ ਦੇਰੀ ਦੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਵਿਧਾਇਕ ਪ੍ਰਵੀਨ ਕੁਮਾਰ ਵੀ ਦੋਸ਼ੀ ਨਿਕਲਿਆ ਹੈ। ਅਦਾਲਤ ਨੇ ਕੰਟਰੋਲਰ ਤੋਂ 6 ਹਫ਼ਤਿਆਂ ਦੇ ਅੰਦਰ ਇਨ੍ਹਾਂ ਮਾਮਲਿਆਂ ਦੀ ਪ੍ਰਗਤੀ ਰਿਪੋਰਟ ਮੰਗੀ ਹੈ ਤੇ ਮਾਮਲੇ ਦੀ ਅਗਲੀ ਸੁਣਵਾਈ 29 ਜੁਲਾਈ ਨੂੰ ਹੋਵੇਗੀ।

News Source link