ਨਵੀਂ ਦਿੱਲੀ, 3 ਜੂਨ

ਕੇਂਦਰ ਸਰਕਾਰ ਨੇ ਰਾਸ਼ਟਰੀ ਪੱਧਰ ‘ਤੇ ਘੱਟੋ ਘੱਟ ਤਨਖਾਹ ਤੈਅ ਕਰਨ ਲਈ ਪ੍ਰੋਫੈਸਰ ਅਜੀਤ ਮਿਸ਼ਰਾ ਦੀ ਅਗਵਾਈ ਹੇਠ ਮਾਹਿਰਾਂ ਦੇ ਸਮੂਹ ਦਾ ਕਾਇਮ ਕੀਤਾ ਹੈ। ਕਿਰਤ ਮੰਤਰਾਲੇ ਨੇ ਬਿਆਨ ਜਾਰੀ ਕਰਦਿਆਂ ਕਿਹਾ, “ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਆਦੇਸ਼ ਜਾਰੀ ਕੀਤਾ ਹੈ ਅਤੇ ਰਾਸ਼ਟਰੀ ਪੱਧਰ ‘ਤੇ ਘੱਟੋ ਘੱਟ ਉਜਰਤਾਂ ਅਤੇ ਘੱਟੋ ਘੱਟ ਤਨਖਾਹਾਂ ਨਿਰਧਾਰਤ ਕਰਨ ਬਾਰੇ ਤਕਨੀਕੀ ਜਾਣਕਾਰੀ ਅਤੇ ਸਿਫਾਰਸ਼ਾਂ ਦੇਣ ਲਈ ਮਾਹਿਰ ਸਮੂਹ ਕਾਇਮ ਕੀਤਾ ਜਾਵੇ।” ਮਾਹਿਰ ਸਮੂਹ ਦੇ ਮੈਂਬਰਾਂ ਵਿੱਚ ਪ੍ਰੋਫੈਸਰ ਤਾਰਿਕਾ ਚੱਕਰਵਰਤੀ (ਆਈਆਈਐੱਮ ਕਲਕੱਤਾ) ਅਨੂਸ਼੍ਰੀ ਸਿਨਹਾ (ਸੀਨੀਅਰ ਫੈਲੋ, ਨੈਸ਼ਨਲ ਕੌਂਸਲ ਆਫ ਅਪਲਾਈਡ ਆਰਥਿਕ ਰਿਸਰਚ), ਵਿਭਾ ਭੱਲਾ (ਸੰਯੁਕਤ ਸਕੱਤਰ), ਐੱਚ ਸ੍ਰੀਨਿਵਾਸ (ਡਾਇਰੈਕਟਰ ਜਨਰਲ, ਵੀ ਵੀ ਗਿਰੀ ਨੈਸ਼ਨਲ ਲੇਬਰ ਇੰਸਟੀਚਿਊਟ) ਸ਼ਾਮਲ ਹਨ। ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਸੀਨੀਅਰ ਕਿਰਤ ਅਤੇ ਰੁਜ਼ਗਾਰ ਸਲਾਹਕਾਰ ਡੀਪੀਐੱਸ ਨੇਗੀ ਮੈਂਬਰ ਸੱਕਤਰ ਹਨ।

News Source link