ਨਵੀਂ ਦਿੱਲੀ, 2 ਜੂਨ

ਦਿੱਲੀ ਹਾਈ ਕੋਰਟ ਨੇ ਅਦਾਕਾਰਾ ਤੇ ਵਾਤਾਵਰਨ ਕਾਰਕੁਨ ਜੂਹੀ ਚਾਵਲਾ ਵੱਲੋਂ ਸਰਕਾਰ ਤੱਕ ਪਹੁੰਚ ਕੀਤੇ ਬਿਨਾ 5ਜੀ ਵਾਇਰਲੈੱਸ ਨੈੱਟਵਰਕ ਤਕਨੀਕ ਨੂੰ ਚੁਣੌਤੀ ਦੇਣ ਲਈ ਸਿੱਧੇ ਅਦਾਲਤ ‘ਚ ਪਹੁੰਚ ਕੀਤੇ ਜਾਣ ‘ਤੇ ਅੱਜ ਸਵਾਲ ਖੜ੍ਹੇ ਕੀਤੇ ਹਨ। ਹਾਈ ਕੋਰਟ ਨੇ ਤਕਨੀਕ ਨਾਲ ਸਬੰਧਤ ਆਪਣੀਆਂ ਚਿੰਤਾਵਾਂ ਦੇ ਸਬੰਧ ਵਿਚ ਸਰਕਾਰ ਨੂੰ ਕੁਝ ਲਿਖਤ ਵਿਚ ਦਿੱਤੇ ਬਿਨਾ, ਦੇਸ਼ ਵਿਚ 5ਜੀ ਵਾਇਰਲੈੱਸ ਸਥਾਪਤ ਕਰਨ ਖ਼ਿਲਾਫ਼ ਜੂਹੀ ਚਾਵਲਾ ਵੱਲੋਂ ਸਿੱਧੇ ਮੁਕੱਦਮਾ ਦਾਇਰ ਕਰਨ ‘ਤੇ ਸਵਾਲ ਉਠਾਇਆ। ਜਸਟਿਸ ਜੇ.ਆਰ. ਮਿੱਢਾ ਨੇ ਕਿਹਾ ਕਿ ਪਟੀਸ਼ਨਰ ਜੂਹੀ ਚਾਵਲਾ ਤੇ ਦੋ ਹੋਰਨਾਂ ਨੂੰ ਪਹਿਲਾਂ ਆਪਣੇ ਅਧਿਕਾਰਾਂ ਲਈ ਸਰਕਾਰ ਨਾਲ ਸੰਪਰਕ ਕਰਨ ਦੀ ਲੋੜ ਸੀ। ਜੇਕਰ ਉੱਥੇ ਨਾਂਹ ਕੀਤੀ ਜਾਂਦੀ ਤਾਂ ਉਨ੍ਹਾਂ ਨੂੰ ਅਦਾਲਤ ‘ਚ ਆਉਣਾ ਚਾਹੀਦਾ ਸੀ। ਅਦਾਲਤ ਨੇ ਵੱਖ-ਵੱਖ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੇਸ ‘ਤੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ। -ਪੀਟੀਆਈ

News Source link