ਨਵੀਂ ਦਿੱਲੀ, 1 ਜੂਨ

ਦਿੱਲੀ ਪੁਲੀਸ ਨੇ ਕਥਿਤ ਲੌਕਡਾਊਨ ਦੀ ਉਲੰਘਣਾ ਦੇ ਦੋਸ਼ ਵਿੱਚ ਤਿੰਨ ਕਿਸਾਨਾਂ ਨੂੰ ਕੇੇਂਦਰੀ ਦਿੱਲੀ ‘ਚੋਂ ਗ੍ਰਿਫਤਾਰ ਕੀਤਾ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਵਿਅਕਤੀ ਪੰਜਾਬ ਦੇ ਵਸਨੀਕ ਹਨ ਤੇ ਇਨ੍ਹਾਂ ਕੋਲ ਲੌਕਡਾਊਨ ਦੌਰਾਨ ਇਧਰ ਉਧਰ ਆਉਣ ਜਾਣ ਲਈ ਲੋੜੀਂਦਾ ਪਾਸ ਨਹੀਂ ਸੀ। ਅਧਿਕਾਰੀ ਨੇ ਕਿਹਾ ਕਿ ਕਿਸਾਨਾਂ ਮੁਤਾਬਕ ਉਹ ਬੰਗਲਾ ਸਾਹਿਬ ਗੁਰਦੁਆਰੇ ਵਿੱਚ ਮੱਥਾ ਟੇਕਣ ਲਈ ਆਏ ਸੀ ਤੇ ਉਥੇ ਦੋ ਦਿਨ ਤੋਂ ਰਹਿ ਰਹੇ ਸੀ। ਕਿਸਾਨਾਂ ਨੇ ਦਾਅਵਾ ਕੀਤਾ ਕਿ ਉਹ ਸਿੰਘੂ ਬਾਰਡਰ ਜਾ ਰਹੇ ਸਨ ਤੇ ਉਨ੍ਹਾਂ ਦਾ ਕੇਂਦਰੀ ਦਿੱਲੀ ‘ਚ ਧਰਨਾ ਪ੍ਰਦਰਸ਼ਨ ਦਾ ਕੋਈ ਇਰਾਦਾ ਨਹੀਂ ਸੀ। -ਪੀਟੀਆਈ

News Source link