ਨਵੀਂ ਦਿੱਲੀ, 1 ਜੂਨ

ਕਾਂਗਰਸ ਨੇ ਅੱਜ ਕੇਂਦਰ ਦੀ ਮੋਦੀ ਸਰਕਾਰ ਨੂੰ ਆਪਣੀਆਂ ‘ਤਬਾਹਕੁਨ’ ਨੀਤੀਆਂ ਨੂੰ ਮੋੜਾ ਦੇਣ ਲਈ ਆਖਦਿਆਂ ਕਿਹਾ ਕਿ ਉਹ ਵਾਧੂ ਕਰੰਸੀ/ਪੈਸਾ ਛਾਪਣ ਦੀ ਅਰਥਸ਼ਾਸਤਰੀਆਂ ਦੀ ਸਲਾਹ ਵੱਲ ਧਿਆਨ ਦਿੰਦਿਆਂ ਪੈਸਾ ਖਰਚਣ ਦੇ ਅਮਲ ਨੂੰ ਰਫ਼ਤਾਰ ਦੇਵੇ ਅਤੇ ਇਕ ਸਾਲ ਹੋਰ ਅਜਾਈਂ ਨਾ ਜਾਣ ਦੇਵੇ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਦੀ ਵਧਦੀ ਦਰ ਬਾਰੇ ਗ੍ਰਾਫ਼ ਸਾਂਝਾ ਕਰਦਿਆਂ ਕਿਹਾ, ‘ਪੀਐੱਮ’ਜ਼ ਹਾਲ ਆਫ਼ ਸ਼ੇਮ….ਘੱਟੋ ਘੱਟ ਜੀਡੀਪੀ, ਵੱਧ ਤੋਂ ਵੱਧ ਬੇਰੁਜ਼ਗਾਰੀ।” ਉਧਰ ਸੀਨੀਅਰ ਪਾਰਟੀ ਆਗੂ ਤੇ ਦੇਸ਼ ਦੇ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਨੇ ਕਿਹਾ ਕਿ ਸਾਰੇ ਸੂਚਕ ਨੁਕਤੇ ਇਸ ਗੱਲ ਦਾ ਇਸ਼ਾਰਾ ਕਰਦੇ ਹਨ ਕਿ ਅਰਥਚਾਰਾ ਮੰਦੇਹਾਲੀਂ ਭਾਵ ਬਹੁਤ ਮਾੜੀ ਸਥਿਤੀ ਵਿੱਚ ਹੈ। ਚਿਦੰਬਰਮ ਨੇ ਕਿਹਾ ਕਿ ਪਿਛਲੀਆਂ ਚਾਰ ਤਿਮਾਹੀਆਂ ਵਿੱਚ ਅਰਥਚਾਰੇ ਦੀ ਕਾਰਗੁਜ਼ਾਰੀ ‘ਤੇ ਨਜ਼ਰ ਮਾਰੀੲੇ ਤਾਂ ਵਿੱਤੀ ਸਾਲ 2020-21 ਪਿਛਲੇ ਚਾਰ ਦਹਾਕਿਆਂ ਵਿੱਚ ਅਰਥਚਾਰੇ ਦਾ ‘ਸਭ ਤੋਂ ਅੰਧਕਾਰ ਵਾਲਾ ਸਾਲ’ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰੇ ਤੇ ਵਿਰੋਧੀ ਧਿਰਾਂ ਦੀ ਗੱਲ ਸੁਣੇ। -ਪੀਟੀਆਈ

News Source link